ਕਿੰਨਾ ਸਾਰਥਿਕ ਹੋਵੇਗੀ ਕੰਜ਼ਰਵੇਟਿਵ ਆਗੂ ਪੀਅਰ ਪੋਲੀਏਵਰ ਦੀ Not With Satanding Clause ਦੀ ਵਰਤੋਂ
👉ਕੈਨੇਡੀਅਨ ਚਾਰਟਰ ‘ਚ ਸੋਧ ਕਰਨ ਦੀ ਬਜਾਏ ਸੰਵਿਧਾਨ ਦਾ ਮੂਲ ਬਦਲਣਾ ਚਾਹੁੰਦੇ ਹਨ ਪੀਅਰ ਪੋਲੀਏਵਰ ?
👉ਸਟੀਫਨ ਹਾਰਪਰ ਦੇ 2011 ਦੇ ਅਜਿਹੇ ਕਨੂੰਨ ਨੂੰ ਰੱਦ ਕਰ ਚੁੱਕੀ ਹੈ ਫੈਡਰਲ ਕੋਰਟ
ਟੋਰਾਂਟੋ -(ਗੁਰਮੁੱਖ ਸਿੰਘ ਬਾਰੀਆ)- ਕੈਨੇਡਾ ਦੀਆਂ ਫੈਡਰਲ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਕਈ ਮਾਮਲਿਆਂ ‘ਤੇ ਇੱਕ ਦੂਜੇ ਨਾਲੋਂ ਵੱਧ ਚੜ੍ਹ ਕਿ ਵਾਅਦੇ ਕਰ ਰਹੀਆਂ ਹਨ । ਅਜਿਹਾ ਕਰਦਿਆਂ ਉਹ ਕੈਨੇਡੀਅਨ ਲੋਕਤੰਤਰ ‘ਚ ਸਿਵਲ ਅਧਿਕਾਰਾਂ ਦੀ ਬਹਾਲੀ ਨੂੰ ਚੁਣੌਤੀ ਦੇਣ ਤੱਕ ਵੀ ਜਾਣ ਦੀ ਕੋਸ਼ਿਸ਼ ‘ਚ ਹਨ ।
ਕੰਜ਼ਰਵੇਟਿਵ ਆਗੂ ਪੀਅਰ ਪੋਲੀਏਵਰ ਨੇ ਅੱਜ ਇੱਕ ਅਹਿਮ ਅਤੇ ਵਿਵਾਦਤ ਚੋਣ ਵਾਅਦਾ ਕਰਦਿਆਂ ਕਿਹਾ ਹੈ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਬਹੁ ਕਤਲਾਂ ਦੇ ਦੋਸ਼ੀ ਅਪਰਾਧੀਆਂ ਨੂੰ ਉਮਰ ਭਰ ਜੇਲ੍ਹ (25 ਸਾਲ ਤੋਂ ਬਾਅਦ ਵੀ ) ‘ਚ ਰੱਖਣ ਲਈ Notwithstanding Clause ਦੀ ਵਰਤੋਂ ਕਰਨਗੇ ।
ਭਾਵ ਸਰਕਾਰ ਵੱਲੋਂ ਬਣਾਏ ਜਾਣ ਵਾਲੇ ਅਜਿਹੇ ਕਨੂੰਨ ਨੂੰ ਲਾਗੂ ਕਰਨ ਤੋਂ ਜੇਕਰ ਫੈਡਰਲ ਕੋਰਟ ਮਨਾਂ ਵੀ ਕਰ ਦਿੰਦੀ ਹੈ ਤਾਂ ਉਹ ਉਪਰੋਕਤ ਅਧਿਕਾਰ ਦੀ ਵਰਤੋਂ ਕਰਕੇ ਹਰ ਹਾਲਤ ‘ਚ ਇਸ ਸਜ਼ਾ ਨੂੰ ਲਾਗੂ ਕਰਵਾਉਣਗੇ । ਪਰ ਪੀਅਰ ਪੋਲੀਏਵਰ ਨੂੰ ਜਦੋਂ ਮੀਡੀਆ ਵੱਲੋਂ ਇਹ ਸਵਾਲ ਕੀਤਾ ਗਿਆ ਕਿ ਕੀ ਉਹ ਅਜਿਹੀ ਕੋਈ ਉਦਾਹਰਨ ਦੇ ਸਕਦੇ ਹਨ ਜਦੋਂ ਇੱਕ ਤੋਂ ਵਧੇਰੇ ਕਤਲ ਕਰਨ ਵਾਲਾ ਵਿਅਕਤੀ 25 ਸਾਲ ਤੋਂ ਬਾਅਦ ਰਿਹਾਅ ਹੋ ਗਿਆ ਹੋਵੇ ੳਹ ਤਾਂ ਜਵਾਬ ਦੇਣ ਤੋਂ ਅਸਮਰਥ ਰਹੇ । ਉਹਨਾਂ ਕਿਹਾ ਕਿ ਸਟੀਫਨ ਹਾਰਪਰ ਦਾ ਕਨੂੰਨ 2022 ‘ਚ ਰੱਦ ਹੋਇਆ ਹੈ ਤਾਂ ਹੁਣ ਚੱਲ ਰਹੇ ਕੇਸਾਂ ‘ਚੋਂ ਅਜਿਹੇ ਅਪਰਾਧੀ ਜੇਲ੍ਹ ਤੋਂ ਬਾਹਰ ਆ ਜਾਣਗੇ ।
ਦੱਸਣਯੋਗ ਹੈ ਕਿ 2011 ‘ਚ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਸਰਕਾਰ ਨੇ ਅਜਿਹੀ ਕਨੂੰਨੀ ਵਿਵਸਥਾ ਲਿਆਂਦੀ ਗਈ ਸੀ ਜਿਸ ਤਹਿਤ ਦੋਸ਼ੀ ਨੂੰ ਇੱਕ ਕਤਲ ਲਈ 25 ਸਾਲ ਬਿਨਾਂ ਜ਼ਮਾਨਤ ਅਤੇ ਹੋਰ ਵੱਖ ਕਤਲਾਂ ਲਈ ਪ੍ਰਤੀ ਕਤਲ 25 ਸਾਲ ਦੀ ਸਜ਼ਾ ਸੁਣਾਉਣ ਦਾ ਕਨੂੰਨ ਸੀ,
ਪਰ 2022 ‘ਚ ਕੈਨੇਡਾ ਸੁਪਰੀਮ ਕੋਰਟ ਨੇ ਇਸ ਵਿਵਸਥਾ ਨੂੰ ਗੈਰ-ਸੰਵਿਧਾਨਿਕ ਕਰਾਰ ਦੇ ਦਿੱਤਾ ਸੀ ਅਤੇ ਕਿਹਾ ਸੀ ਕਿ ਅਜਿਹੇ ਕਾਨੂੰਨਾਂ ਦਾ ਰੂਪ ਮਾਨਵਤਾ ਦੀ ਭਾਵਨਾ ਦੀ ਕਦਰ ਨਹੀਂ ਕਰਦਾ ।
ਦੱਸਣਯੋਗ ਹੈ ਕਿ ਕੈਨੇਡਾ ਦੇ ਚਾਰਟਰ ਦਾ ਸੈਕਸ਼ਨ 33 Notwithstading Clause ਦੀ ਵਿਵਸਥਾ ਰੱਖਦਾ ਹੈ ਜਿਸ ਤਹਿਤ 5 ਸਾਲ ਤੱਕ ਚਾਰਟਰ ਦੇ ਕੁਝ ਨਿਯਮਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਸਕਦਾ ਹੈ ।
ਚਾਰਟਰ ਦੇ ਸੈਕਸ਼ਨ 2, 7, ਅਤੇ 15 ਜੋ ਕਿ ਮੁੱਢਲੇ ਅਧਿਕਾਰਾਂ, ਕਨੂੰਨੀ ਹੱਕਾਂ ਅਤੇ ਸਮਾਨ ਅਧਿਕਾਰਾਂ ਦੀ ਵਿਵਸਥਾ ਕਰਦੇ ਹਨ , । Notwithstanding Clause ਉਪਰੋਕਤ ਅਧਿਕਾਰਾਂ ਨੂੰ ਖੋਹ ਸਕਦਾ ਹੈ ਪਰ ਲੋਕਤੰਤਰ ਅਧਿਕਾਰਾਂ ਨੂੰ ਨਹੀਂ ਖੋ ਸਕਦਾ ।
ਉਪਰੋਕਤ ਕਲਾਜ਼ ਨੂੰ ਸੂਬਾਈ ਸਰਕਾਰਾਂ ਵੱਲੋਂ ਤਾਂ ਕਈ ਵਾਰ ਵਰਤਿਆ ਗਿਆ ਹੈ ਪਰ ਫੈਡਰਲ ਸਰਕਾਰ ਵੱਲੋਂ ਇਸਦੀ ਕਦੇ ਵਰਤੋਂ ਨਹੀਂ ਕੀਤੀ ਗਈ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਐਨ .ਡੀ.ਪੀ ਆਗੂ ਜਗਮੀਤ ਸਿੰਘ ਨੇ ਪੀਅਰ ਪੋਲੀਵੀਅਰ ਦੇ ਇਸ ਐਲਾਨ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਲੋਕਾਂ ਦੇ ਆਗੂ ਹੋਣ ਦੇ ਉਨ੍ਹਾਂ ਦੀ ਡਿਊਟੀ ਸੰਵਿਧਾਨ ਦੀ ਰੱਖਿਆ ਕਰਨ ਦੀ ਹੈ ਨਾ ਕਿ ਸੰਵਿਧਾਨ ਦੇ ਖਿਲਾਫ ਕੰਮ.ਕਰਨ ਦੀ ।