ਜਗਰਾਉਂ
ਇੱਥੇ ਲੁਧਿਆਣਾ-ਫਿਰੋਜ਼ਪੁਰ ਮਾਰਗ ’ਤੇ ਮੋਗਾ ਵਾਲੇ ਪਾਸੇ ਚਲਦੀ ਕਾਰ ਨੂੰ ਅੱਗ ਲੱਗ ਗਈ । ਦੇਖਦੇ-ਦੇਖਦੇ ਹੀ ਅੱਗ ਦੀਆਂ ਉੱਚੀਆਂ ਲਪਟਾਂ ਉੱਠਣ ਲੱਗੀਆਂ,ਅੱਗ ਬੁਝਾਊ ਅਮਲੇ ਦੀ ਹਿੰੰਮਤ ਨਾਲ ਵੱਡਾ ਹਾਦਸਾ ਟੱਲਿਆ । ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਖੰਬੇ (ਮੋਗਾ) ਆਪਣੀ ਇੰਡੀਕਾ ਕਾਰ ’ਤੇ ਘਰਵਾਲੀ ਅਤੇ ਦੋ ਬੱਚਿਆਂ ਸਮੇਤ ਜਗਰਾਉਂ ਤੋਂ ਦਵਾਈ ਲੈਣ ਲਈ ਆਇਆ ਸੀ । ਜਦੋਂ ਵਾਪਸ ਮੋਗੇ ਨੂੰ ਜਾਣ ਲੱਗਾ ਤਾਂ ਮੁੱਖ ਮਾਰਗ ’ਤੇ ਇੰਡਸਇੰਡ ਬੈਂਕ ਦੀ ਬ੍ਰਾਂਚ ਦੇ ਸਾਹਮਣੇ ਕਾਰ ਦੇ ਇੰਜਣ ਵਿੱਚੋਂ ਧੂੰਆਂ ਨਿਕਲਣ ਲੱਗਾ । ਕਾਰ ਚਾਲਕ ਜਸਵੀਰ ਸਿੰਘ ਸਮੇਤ ਪਰਿਵਾਰ ਗੱਡੀ ਵਿੱਚੋਂ ਉਤਰਿਆ ਅਤੇ ਧੂੰਆਂ ਨਿਕਲਣ ਦਾ ਕਾਰਨ ਜਾਨਣ ਲਈ ਬੌਨਟ ਨੂੰ ਹੱਥ ਪਾਇਆ ਹੀ ਸੀ ਕਿ ਕਾਰ ਦੇ ਇੰਜਣ ਵਿੱਚੋਂ ਅੱਗ ਦੀਆਂ ਉੱਚੀਆਂ ਲਪਟਾਂ ਨਿਕਲਣ ਲੱਗੀਆਂ । ਸਾਰਾ ਪਰਿਵਾਰ ਤੇ ਰਾਹਗੀਰ ਇੱਕ ਦਮ ਦੂਰ ਹੋ ਗਏ । ਕਿਸੇ ਨੇ ਨਗਰ ਕੌਂਸਲ ਦੇ ਅੱਗ ਬੁਝਾਉਣ ਵਾਲੇ ਅਮਲੇ ਨੂੰ ਸੂਚਿਤ ਕੀਤਾ । ਕੁਝ ਹੀ ਪਲਾਂ ਵਿੱਚ ਅੱਗ ਬੁਝਾਉਣ ਵਾਲਾ ਟੈਂਡਰ ਅਤੇ ਅਮਲਾ ਉੱਥੇ ਪਹੰਚਿਆ ਅਤੇ ਅੱਗ ’ਤੇ ਕਾਬੂ ਪਾਇਆ। ਇੰਨੇ ਵਿੱਚ ਅੱਗ ਨਾਲ ਗੱਡੀ ਪੂਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਚੁੱਕੀ ਸੀ । ਇਸ ਭਿਆਨਕ ਹਾਦਸੇ ਵਿੱਚ ਕਿਸੇ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ।