ਦੇਸ਼ ’ਚ ਕਰੋਨਾ ਦੇ 47092 ਨਵੇਂ ਮਾਮਲੇ ਤੇ 509 ਮੌਤਾਂ

ਨਵੀਂ ਦਿੱਲੀ

ਦੇਸ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਵਿਡ-19 ਦੇ 47092 ਨਵੇਂ ਕੇਸਾਂ ਦੇ ਆਉਣ ਨਾਲ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 3,28,57,937 ਹੋ ਗਈ ਹੈ। ਇਸ ਦੌਰਾਨ ਵਾਇਰਸ ਕਾਰਨ 509 ਹੋਰ ਲੋਕਾਂ ਦੀ ਮੌਤ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4,39,529 ਹੋ ਗਈ।