ਟੋਰਾਂਟੋ : ਵੀਰਵਾਰ ਸ਼ਾਮ ਨੂੰ ਨਿਊਮਾਰਕਿਟ ਵਿੱਚ ਇੱਕ ਵੱਡੀ ਐਸਯੂਵੀ ਦੇ ਬਾਈਸਾਈਕਲ ਚਲਾ ਰਹੇ ਬੱਚੇ ਨਾਲ ਟਕਰਾ ਜਾਣ ਤੋਂ ਬਾਅਦ ਯੌਰਕ ਰੀਜਨਲ ਪੁਲਿਸ ਵੱਲੋਂ ਚਸ਼ਮਦੀਦਾਂ ਦੀ ਭਾਲ ਕੀਤੀ ਜਾ ਰਹੀ ਹੈ।
ਅੱਠ ਸਾਲਾ ਬੱਚਾ ਗੰਭੀਰ ਰੂਪ ਵਿੱਚ ਜ਼਼ਖ਼ਮੀ ਹਾਲਤ ਵਿੱਚ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ।ਇਹ ਬੱਚਾ ਆਪਣੀ ਬਾਈਕ ਉੱਤੇ ਸੀ ਜਦੋਂ ਕਾਲੇ ਰੰਗ ਦੀ ਲਿੰਕਨ ਨੈਵੀਗੇਟਰ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ। ਪੌਪੀ ਲੇਨ ਤੇ ਸ਼ਰਮਨ ਬਰੌਕ ਸਰਕਲ ਦੇ ਲਾਂਘੇ ਉੱਤੇ ਇਹ ਘਟਨਾ ਵਾਪਰੀ। ਡਰਾਈਵਰ ਮੌਕੇ ਉੱਤੇ ਹੀ ਰਿਹਾ ਤੇ ਉਸ ਨੂੰ ਕੋਈ ਸੱਟ ਫੇਟ ਵੀ ਨਹੀਂ ਲੱਗੀ।
ਜਾਂਚਕਾਰਾਂ ਵੱਲੋਂ ਚਸ਼ਮਦੀਦਾਂ ਨੂੰ ਸਾਹਮਣੇ ਆ ਕੇ ਮਾਮਲੇ ਉੱਤੇ ਚਾਨਣ ਪਾਉਣ ਲਈ ਆਖਿਆ ਜਾ ਰਿਹਾ ਹੈ।
ਟੋਰਾਂਟੋ/ਜੀਟੀਏ ਐਸਯੂਵੀ ਵੱਲੋਂ ਟੱਕਰ ਮਾਰੇ ਜਾਣ ਕਾਰਨ 8 ਸਾਲਾ ਬੱਚਾ ਜ਼ਖ਼ਮੀ
