ਬਿਹਾਰ: ਰਸੋਈ ਗੈਸ ਸਿਲੰਡਰ ਫਟਿਆ; ਮਹਿਲਾ ਅਤੇ ਤਿੰਨ ਬੱਚਿਆਂ ਦੀ ਮੌਤ

ਮੁਜ਼ੱਫਰਪੁਰ

ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਮੀਨਾਪੁਰ ਥਾਣੇ ਅਧੀਨ ਪੈਂਦੇ ਨੰਦਨਾ ਪਿੰਡ ਵਿੱਚ ਰਸੋਈ ਗੈਸ ਸਿਲੰਡਰ ਦੀ ਪਾਈਪ ਲੀਕ ਹੋਣ ਕਾਰਨ ਉਸ ’ਚ ਅੱਗ ਲੱਗ ਗਈ ਅਤੇ ਸਿਲੰਡਰ ਫਟ ਗਿਆ। ਇਸ ਹਾਦਸੇ ਵਿੱਚ ਇਕ ਮਹਿਲਾ ਅਤੇ ਉਸ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਮਿ੍ਤਕਾਂ ਦੀ ਪਛਾਣ ਅਸ਼ੋਕ ਸ਼ਾਹ ਦੀ ਪਤਨੀ ਸ਼ੋਭਾ ਦੇਵੀ(27), ਧੀ ਦੀਪਾਂਜਲੀ(6), ਪੁੱਤਰ ਆਦਿਤਿਆ(4) ਅਤੇ ਵਿਵੇਕ(2) ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਅੱਗ ’ਤੇ ਕਾਬੂ ਪਾਇਆ।