ਸਮਰਥਕਾਂ ਨੇ ਸਿੱਧੂ ਦੇ ਹੱਕ ‘ਚ ਲਾਏ ਹੋਰਡਿੰਗ, ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਧਾਰੀ ਚੁੱਪੀ

ਸਮਰਥਕਾਂ ਨੇ ਸਿੱਧੂ ਦੇ ਹੱਕ ‘ਚ ਲਾਏ ਹੋਰਡਿੰਗ, ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਧਾਰੀ ਚੁੱਪੀ

ਬਠਿੰਡਾ : ਕਾਂਗਰਸ ਪਾਰਟੀ ਦੇ ਤੇਜ਼ ਤਰਾਰ ਆਗੂ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਬਾਂਹ ਤੋਂ ਸੌਂਪੇ ਜਾਣ ਤੋਂ ਬਾਅਦ ਭਾਵੇਂ ਬਹੁਤੇ ਵਿਧਾਇਕ ਉਸ ਦੇ ਹੱਕ ‘ਚ ਨਿੱਤਰ ਆਏ ਹਨ ਪਰ ਕੁਝ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੇ ਇਸ ਮਾਮਲੇ ‘ਤੇ ਚੁੱਪੀ ਧਾਰ ਰੱਖੀ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਸ ਮਾਮਲੇ ‘ਤੇ ਬਿਲਕੁਲ ਚੁੱਪ ਨਜ਼ਰ ਆ ਰਹੇ ਹਨ ਭਾਵੇਂ ਕਿ ਉਸ ਦੇ ਸਮਰਥਕਾਂ ਵੱਲੋਂ ਬਠਿੰਡਾ ਸ਼ਹਿਰ ‘ਚ ਸਿੱਧੂ ਦੇ ਹੱਕ ‘ਚ ਵੱਡੇ ਹੋਰਡਿੰਗ ਬੋਰਡ ਲਾਏ ਗਏ ਹਨ। ਕਾਂਗਰਸ ਪਾਰਟੀ ਵਿਚ ਪੈਦਾ ਹੋਏ ਕਾਟੋ ਕਲੇਸ਼ ਦੇ ਮਾਮਲੇ ਵਿਚ ਮਨਪ੍ਰੀਤ ਸਿੰਘ ਬਾਦਲ ਨੇ ਪਹਿਲੇ ਦਿਨ ਤੋਂ ਹੀ ਚੁੱਪ ਧਾਰੀ ਹੋਈ ਹੈ। ਦੂਜੇ ਪਾਸੇ ਮਨਪ੍ਰੀਤ ਬਾਦਲ ਦੇ ਕੱਟੜ ਸਿਆਸੀ ਵਿਰੋਧੀ ਕਾਂਗਰਸ ਦੇ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਸਿੱਧੂ ਨਾਲ ਪੂਰੀ ਤਰ੍ਹਾਂ ਡਟੇ ਹੋਏ ਨਜ਼ਰ ਆ ਰਹੇ ਹਨ।

Punjab