ਲੁਧਿਆਣਾ ’ਚ ਅਸਮਾਨੀ ਚੜ੍ਹੇ ਸਬਜ਼ੀਆਂ ਦੇ ਭਾਅ, 50 ਰੁਪਏ ਕਿਲੋ ਵਿਕ ਰਹੀ ਪਾਲਕ, ਜਾਣੋ ਕਿਉਂ…

ਲੁਧਿਆਣਾ ’ਚ ਅਸਮਾਨੀ ਚੜ੍ਹੇ ਸਬਜ਼ੀਆਂ ਦੇ ਭਾਅ, 50 ਰੁਪਏ ਕਿਲੋ ਵਿਕ ਰਹੀ ਪਾਲਕ, ਜਾਣੋ ਕਿਉਂ…

ਲੁਧਿਆਣਾ : ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਭਾਰੀ ਇਜਾਫੇ ਤੋਂ ਬਾਅਦ ਹੁਣ ਸਬਜ਼ੀਆਂ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ। ਲੁਧਿਆਣਾ ਵਿਚ ਦੋ ਦਿਨ ਪਏ ਮੀਂਹ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਇਕੋ ਦਮ ਵੱਧ ਗਈਆਂ। ਖਾਸ ਕਰਕੇ ਪੱਤੇ ਵਾਲੀਆਂ ਅਤੇ ਹਰੀਆਂ ਸਬਜ਼ੀਆਂ ’ਤੇ ਇਸ ਦਾ ਅਸਰ ਜ਼ਿਆਦਾ ਰਿਹਾ। ਆਮ ਤੌਰ ’ਤੇ 15-20 ਰੁਪਏ ਵਿਕਣ ਵਾਲੀ ਪਾਲਕ ਬੁੱਧਵਾਰ ਨੂੰ 50 ਰੁਪਏ ਕਿਲੋ ਵਿਕੀ। ਪੁਦੀਨਾ,ਹਰਾ ਧਨੀਆ ਅਤੇ ਹਰਾ ਪਿਆਜ਼ ਵੀ ਕਾਫੀ ਤੇਜ਼ ਰਹੇ। ਹਰਾ ਪਿਆਜ਼ 200 ਰੁਪਏ ਕਿਲੋ ਵਿਕ ਰਿਹੈ ਅਤੇ ਬ੍ਰੌਕਲੀ ਮੰਡੀ ਵਿਚ 200 ਰੁਪਏ ਕਿਲੋ ਤਕ ਪਹੁੰਚ ਗਈ ਹੈ। ਹਰ ਸਬਜ਼ੀ 10 ਤੋਂ 15 ਰੁਪਏ ਮਹਿੰਗੀ ਹੋ ਗਈ ਹੈ।
ਬਾਰਸ਼ ਵਿਚ ਵਧ ਜਾਂਦਾ ਹੈ ਨੁਕਸਾਨ

 

ਸ਼ਹਿਰ ਵਿਚ ਬਾਰਸ਼ ਵਿਚ ਜਿਥੇ ਆਮ ਉਪਭੋਗਤਾ ਨੂੰ ਸਬਜ਼ੀ ਮਹਿੰਗੀ ਮਿਲਦੀ ਹੈ ਉਥੇ ਦੁਕਾਨਦਾਰਾਂ ਨੂੰ ਵੀ ਜ਼ਿਆਦਾ ਫਾਇਦਾ ਨਹੀਂ ਹੁੰਦਾ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗਿੱਲੀ ਹੋਣ ਕਾਰਨ ਬਹੁਤੀ ਸਬਜ਼ੀ ਖਰਾਬ ਹੋ ਜਾਂਦੀ ਹੈ। ਇਸ ਕਾਰਨ ਕੀਮਤਾਂ ਵਿਚ ਇਜਾਫਾ ਹੋ ਜਾਂਦਾ ਹੈ।

 

ਇਕ-ਦੋ ਮਹੀਨੇ ਅਜੇ ਭਾਅ ਰਹਿਣਗੇ ਵਧ

 

ਇਸ ਬਾਰੇ ਆਡ਼ਤੀ ਰਾਹੁਲ ਨੇ ਦੱਸਿਆ ਕਿ ਅਗਲੇ ਇਕ-ਦੋ ਮਹੀਨੇ ਅਜੇ ਕੀਮਤਾਂ ਤੇਜ਼ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਇਥੇ ਜ਼ਿਆਦਾਤਰ ਸਬਜ਼ੀ ਹਿਮਾਚਲ ਤੋਂ ਆਉਂਦੀ ਹੈ ਤੇ ਉਥੇ ਅਜੇ ਬਾਰਸ਼ ਦਾ ਮੌਸਮ ਰਹੇਗਾ। ਇਸ ਕਾਰਨ ਕੀਮਤਾਂ ਘਟ ਹੋਣ ਦੀ ਸੰਭਾਵਨਾ ਨਹੀਂ ਹੈ।
Punjab