ਪਟਿਆਲਾ
ਸੀਟੀ (ਕਾਊਂਟਰ ਟੈਰਾਰਿਸਟ) ਵਿੰਗ ਜ਼ਿਲ੍ਹਾ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਰਾਹੁਲ ਕੌਸ਼ਲ ਦੀ ਅਗਵਾਈ ਹੇਠਲੀ ਪੁਲੀਸ ਟੀਮ ਨੇ ਦੋ ਸਕੇ ਭਰਾਵਾਂ ਨੂੰ ਸਤਾਈ ਹਜ਼ਾਰ ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਪੁਲੀਸ ਦੇ ਹੱਥੇ ਚੜ੍ਹੇ ਇਹ ਦੋਵੇਂ ਮੁਲਜ਼ਮ ਭਰਾ ਡਰਾਈਵਰ ਹਨ। ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਇਹ ਕਾਰਵਾਈ ਐੱਸਪੀ (ਡੀ) ਡਾ. ਮਹਿਤਾਬ ਸਿੰਘ ਦੀ ਦੇਖ ਰੇਖ ਅਤੇ ਡੀਐੱਸਪੀ ਕ੍ਰਿਸ਼ਨ ਕੁਮਾਰ ਪੈਂਥੇ ਦੀ ਅਗਵਾਈ ਹੇਠ ਇੰਸਪੈਕਟਰ ਰਾਹੁਲ ਕੌਸ਼ਲ ਤੇ ਟੀਮ ਨੇ ਅਮਲ ਵਿੱਚ ਲਿਆਂਦੀ।