Independence Day 2021: ਦਿੱਲੀ ‘ਚ ਡਰੋਨ ਨਾਲ ਹਮਲਾ ਕਰ ਸਕਦੇ ਹਨ ਅੱਤਵਾਦੀ, ਵਧਾਈ ਗਈ ਸੁਰੱਖਿਆ ਤੇ ਧਾਰਾ 144 ਵੀ ਲਾਗੂ

Independence Day 2021: ਦਿੱਲੀ ‘ਚ ਡਰੋਨ ਨਾਲ ਹਮਲਾ ਕਰ ਸਕਦੇ ਹਨ ਅੱਤਵਾਦੀ, ਵਧਾਈ ਗਈ ਸੁਰੱਖਿਆ ਤੇ ਧਾਰਾ 144 ਵੀ ਲਾਗੂ

ਨਵੀਂ ਦਿੱਲੀ : ਰਾਜਧਾਨੀ ਦਿੱਲੀ ‘ਚ 15 ਅਗਸਤ ਤੋਂ ਪਹਿਲਾਂ ਅੱਤਵਾਦੀ ਡਰੋਨ ਨਾਲ ਹਮਲਾ ਕਰ ਸਕਦੇ ਹਨ। ਇੰਟੀਲੀਜੈਂਸ ਬਿਊਰੋ ਨੇ ਦਿੱਲੀ ਪੁਲਿਸ ਨੂੰ ਅਲਰਟ ਜਾਰੀ ਕਰ ਪੂਰੀ ਤਰ੍ਹਾਂ ਨਾਲ ਚੌਕਸੀ ਵਰਤਣ ਨੂੰ ਕਿਹਾ ਹੈ, ਜਿਸ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। ਅਲਰਟ ‘ਚ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਅੱਤਵਾਦੀ ਡਰੋਨ, ਪੈਰਾਗਲਾਈਡਰ ਦੇ ਇਸਤੇਮਾਲ ਨਾਲ ਆਮ ਜਨਤਾ, ਮਾਣਮੱਤੀਆਂ ਤੇ ਮਹੱਤਵਪੂਰਨ ਅਦਾਰਿਆਂ ਨੂੰ ਖ਼ਤਰਾ ਪਹੁੰਚਾ ਸਕਦੇ ਹਨ। ਉਹ ਹੈਂਗ ਗਲਾਈਡਰ, ਮਾਈਕ੍ਰੋਲਾਈਟ ਜਹਾਜ਼, ਗਰਮ ਹਵਾ ਦੇ ਗੁੱਬਾਰੇ ਇੱਥੇ ਤਕ ਕਿ ਪੈਰਾਜਪਿੰਗ ਰਾਹੀਂ ਹਮਲੇ ਦੀ ਕੋਸ਼ਿਸ਼ ਕਰ ਸਕਦੇ ਹਨ। ਅਲਰਟ ਤੋਂ ਬਾਅਦ ਪੁਲਿਸ ਕਮਿਸ਼ਨਰ ਬਾਲਾਜੀ ਸ੍ਰੀਵਾਸਤਵ ਨੇ ਪੂਰੀ ਦਿੱਲੀ ‘ਚ ਧਾਰਾ 144 ਲਾਗੂ ਕਰਦਿਆਂ ਸਾਰੇ ਹਵਾਈ ਪਲੇਟਫਾਰਮਾਂ ਦੀ ਉਡਾਨਾਂ ‘ਤੇ ਪਾਬੰਦੀ ਲਾ ਦਿੱਤੀ ਹੈ।

ਤਿਕੋਣੀ ਸੁਰੱਖਿਆ ਸਿਸਟਮ

 

ਆਜਾਦੀ ਦਿਵਸ ਦੇ ਮੌਕੇ ‘ਤੇ ਪੁਲਿਸ ਡਰੋਨ (Police Drone) ਨਾਲ 360 ਡਿਗਰੀ ‘ਤੇ ਨਜ਼ਰ ਰੱਖੇਗੀ। ਇਸ ਲਈ ਤਿਕੋਣੀ ਸੁਰੱਖਿਆ ਵਿਵਸਥਾ ਨਾਲ ਹੀ ਅਤਿਆਧੁਨਿਕ ਕੈਮਰਿਆਂ ਤੋਂ ਲੈਸ ਡਰੋਨ ਰਾਹੀਂ ਹਰ ਕਿਸੇ ‘ਤੇ ਨਜ਼ਰ ਰੱਖੀ ਜਾਵੇਗੀ। ਉੱਤਰੀ ਜ਼ਿਲ੍ਹੇ ਦੀ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਅਨਿਤਾ ਰਾਇ ਦਾ ਕਹਿਣਾ ਹੈ ਕਿ ਕਿਸੇ ਵੀ ਹਾਲਾਤ ਤੋਂ ਨਜਿੱਠਣ ਲਈ ਪੁਲਿਸ ਮੁਲਾਜ਼ਮਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।

 

ਹਵਾਈ ਫ਼ੌਜ, ਰਾਸ਼ਟਰੀ ਸੁਰੱਖਿਆ ਗਾਰਡ (ਐੱਨਐੱਸਜੀ), ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨਾਲ ਇਹ ਸਿਖਲਾਈ ਸਮਾਗਮ ਸੰਚਾਲਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਜਾਂਚ ਲਈ ਪੁਲਿਸ ਮੁਲਾਜ਼ਮਾਂ ਦੀ ਲਾਲ ਕਿਲ੍ਹੇ ‘ਚ ਤਾਇਨਾਤੀ ਦੋ ਮਹੀਨਿਆਂ ਤੋਂ ਹੀ ਹੈ। ਚਾਂਦਨੀ ਚੌਕ ਖੇਤਰ ਕੋਲ ਤੇ ਲਾਲ ਕਿਲ੍ਹੇ ਦੇ ਅੰਦਰ ਆਂਤਰਿਕ ਜਾਂਚ ਕੀਤੀ ਜਾ ਰਹੀ ਹੈ।
India