50 ਲੱਖ ਰੁਪਏ ਲੱਗ ਚੁੱਕੀ ਹੈ ਲੱਕੜੀ ਨਾਲ ਬਣੇ ਪੁਰਾਣੇ ਸਾਈਕਲ ਦੀ ਕੀਮਤ, ਫਿਰ ਵੀ ਨਹੀਂ ਵੇਚਿਆ

ਨਵੀਂ ਦਿੱਲੀ- ਹਰ ਬੱਚੇ ਨੂੰ ਜ਼ਿਆਦਾਤਰ ਮਾਪੇ ਪਹਿਲੇ-ਪਹਿਲ ਗਿਫਟ ਵਿੱਚ ਸਾਈਕਲ ਹੀ ਦਿੰਦੇ ਹਨ। ਅੱਜ ਵੀ ਲੋਕਾਂ ਦੇ ਦਿੱਲਾਂ ਵਿੱਚ ਸਾਈਕਲ ਲਈ ਖਾਸ ਜਗ੍ਹਾ ਹੈ।
ਜਿਸ ਸਾਇਕਲ ਦਾ ਜ਼ਿਕਰ ਹੋ ਰਿਹਾ ਹੈ, ਉਹ ਭਾਰਤ-ਪਾਕਿਸਤਾਨ ਦੀ ਵੰਡ ਤੋਂ ਵੀ ਪਹਿਲਾਂ ਦੀ ਹੈ। ਲੱਕੜੀ ਅਤੇ ਲੋਹੇ ਨਾਲ ਬਣੀ ਕਰੀਬ 100 ਸਾਲ ਪੁਰਾਣੀ ਇਹ ਇੱਕ ਅਨੋਖੀ ਸਾਈਕਲ ਦੇਖਣ ਨੂੰ ਬੇਹੱਦ ਅਲੱਗ ਹੈ। ਕਈ ਲੋਕ ਇਹ ਕਹਿੰਦੇ ਹਨ ਕਿ ਸ਼ਾਇਦ ਇਹ ਇਕਲੌਤੀ ਅਜਿਹੀ ਸਾਈਕਲ ਹੋਵੇਗੀ, ਜਿਸ ਨੂੰ ਦੇਖਣ ਲਈ ਦੂਰ-ਦੂਰ ਤੋਂ ਲੋਕ ਆਉਂਦੇ ਹਨ। ਇਸ ਸਾਈਕਲ ਨੂੰ ਖਰੀਦਣ ਲਈ ਕਿਸੇ ਨੇ ਇਸ ਦੀ ਕੀਮਤ ਪੰਜਾਹ ਲੱਖ ਰੁਪਏ ਲਾ ਦਿੱਤੀ, ਫਿਰ ਵੀ ਸਾਈਕਲ ਦੇ ਮਾਲਕ ਨੇ ਇਸ ਨੂੰ ਵੇਚਣ ਤੋਂ ਇਨਕਾਰ ਕਰ ਦਿੱਤਾ। ਜਿਸ ਵਿਅਕਤੀ ਨੇ ਇੰਨੀ ਕੀਮਤ ਵਿੱਚ ਵੀ ਸਾਈਕਲ ਨੂੰ ਨਾ ਵੇਚਿਆ ਹੋਵੇ, ਉਸ ਦੇ ਲਈ ਇਹ ਕਿੰਨੀ ਖਾਸ ਹੈ, ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਰਿਪੋਰਟ ਮੁਤਾਬਕ ਸਾਈਕਲ ਦੇ ਮਾਲਕ ਸਤਵਿੰਦਰ ਦੇ ਮੁਤਾਬਕ ਇਹ ਸਾਈਕਲ ਨੂੰ ਉਨ੍ਹਾਂ ਦੇ ਬਜ਼ੁਰਗਾਂ ਨੇ ਇੱਕ ਰੇਲ ਕਰਮਚਾਰੀ ਤੋਂ ਖਰੀਦੀ ਸੀ। ਇਹ ਓਦੋਂ ਦੀ ਗੱਲ ਹੈ, ਜਦ ਸਾਈਕਲ ਨੂੰ ਚਲਾਉਣ ਲਈ ਉਸ ਸਮੇਂ ਲਾਇਸੈਂਸ ਦੀ ਜ਼ਰੂਰਤ ਪੈਂਦੀ ਸੀ, ਜੋ ਇਸ ਸਮੇਂ ਵੀ ਉਨ੍ਹਾਂ ਦੇ ਕੋਲ ਹੈ। ਇਹ ਲਾਇਸੈਂਸ ਉਨ੍ਹਾਂ ਦੇ ਤਾਇਆ ਜੀ ਦੇ ਨਾਂਅ ਉੱਤੇ ਸੀ। ਇਸ ਸਾਈਕਲ ਦੀ ਕਹਾਣੀ ਦੇ ਬਾਰੇ ਸੁਣ ਕੇ ਜਾਣਕਾਰ ਹੈਰਾਨ ਹੋ ਜਾਂਦੇ ਹਨ। ਇੱਕ ਖਾਸ ਗੱਲ ਇਹ ਹੈ ਕਿ ਇਸ ਸਾਈਕਲ ਨੂੰ ਅਜੇ ਵੀ ਸੜਕਾਂ ਉੱਤੇ ਦੌੜਾਇਆ ਜਾ ਸਕਦਾ ਹੈ।