ਨਵੀਂ ਦਿੱਲੀ
ਕੇਂਦਰ ਸਰਕਾਰ ਨੇ ਅਖਿਲ ਭਾਰਤੀ ਅਖਾੜਾ ਪਰਿਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਦੀ ਮੌਤ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਵਿੱਚ ਸਾਧੂਆਂ ਦੀ ਸਭ ਤੋਂ ਵੱਡੀ ਸੰਸਥਾ ਦੇ ਪ੍ਰਧਾਨ ਸੰਤ ਦੀ ਲਾਸ਼ ਸੋਮਵਾਰ ਨੂੰ ਅਲਾਹਾਬਾਦ ਦੇ ਮੱਠ ਵਿੱਚ ਉਸ ਦੇ ਚੇਲਿਆਂ ਨੂੰ ਲਟਕਦੀ ਮਿਲੀ ਸੀ।