ਹਿਮਾਚਲ ਪ੍ਰਦੇਸ਼ ’ਚ 9ਵੀਂ ਤੋਂ 12ਵੀਂ ਜਮਾਤਾਂ ਤੱਕ ਸਕੂਲ ਖੋਲ੍ਹਣ ਦੀ ਇਜਾਜ਼ਤ

ਸ਼ਿਮਲਾ 

ਹਿਮਾਚਲ ਪ੍ਰਦੇਸ਼ ਦੇ ਸਕੂਲਾਂ ਵਿੱਚ ਮੁੜ ਰੌਣਕ ਪਰਤ ਰਹੀ ਹੈ। ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਸੋਮਵਾਰ ਤੋਂ ਰਾਜ ਵਿੱਚ 9ਵੀਂ ਤੋਂ 12ਵੀਂ ਤੱਕ ਸਕੂਲ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰਵਾਨਗੀ ਅੱਜ ਸ਼ਿਮਲਾ ਵਿੱਚ ਹੋਈ ਰਾਜ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਦਿੱਤੀ ਗਈ। ਕੈਬਨਿਟ ਵੱਲੋਂ ਲਏ ਗਏ ਫੈਸਲੇ ਅਨੁਸਾਰ 10ਵੀਂ ਅਤੇ 12 ਵੀਂ ਜਮਾਤ ਦੇ ਵਿਦਿਆਰਥੀ ਹਫਤੇ ਦੇ ਪਹਿਲੇ ਤਿੰਨ ਦਿਨ ਸਕੂਲ ਆਉਣਗੇ, ਜਦੋਂ ਕਿ 9ਵੀਂ ਅਤੇ 11ਵੀਂ ਦੇ ਵਿਦਿਆਰਥੀ ਹਫਤੇ ਦੇ ਆਖਰੀ ਤਿੰਨ ਦਿਨ ਸਕੂਲ ਆਉਣਗੇ।