ਕੋਰੋਨਾ ਵਾਇਰਸ : ਵੈਕਸੀਨ ਦੀਆਂ ਦੋਵੇਂ ਡੋਜ਼ ਦੇਣ ਦੇ ਬਾਵਜੂਦ ਬਿ੍ਰਟੇਨ ’ਚ ਕਿਉਂ ਵਧ ਰਹੇ ਕੋਰੋਨਾ ਦੇ ਮਾਮਲੇ, ਜਾਣੋ ਕੀ ਹੈ ਇਸ ਦੀ ਵਜ੍ਹਾ

ਕੋਰੋਨਾ ਵਾਇਰਸ : ਵੈਕਸੀਨ ਦੀਆਂ ਦੋਵੇਂ ਡੋਜ਼ ਦੇਣ ਦੇ ਬਾਵਜੂਦ ਬਿ੍ਰਟੇਨ ’ਚ ਕਿਉਂ ਵਧ ਰਹੇ ਕੋਰੋਨਾ ਦੇ ਮਾਮਲੇ, ਜਾਣੋ ਕੀ ਹੈ ਇਸ ਦੀ ਵਜ੍ਹਾ

ਲੰਡਨ, ਏਜੰਸੀ : ਬਿ੍ਰਟੇਨ ਦੇ ਮੁੱਖ ਵਿਗਿਆਨੀ ਸਲਾਹਕਾਰ ਸਰ Patrick Vallance ਨੇ ਐਲਾਨ ਕੀਤਾ ਹੈ ਕਿ ਬਿ੍ਰਟੇਨ ’ਚ ਕੋਵਿਡ-19 ਤੋਂ ਪੀੜਤ 40 ਫ਼ੀਸਦੀ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਦੋ ਡੋਜ਼ ਮਿਲੀ ਹੈ। ਪਹਿਲੀ ਨਜ਼ਰ ’ਚ ਇਹ ਬਹੁਤ ਗੰਭੀਰ ਖ਼ਤਰੇ ਦੀ ਘੰਟੀ ਵਜਾਉਂਦਾ ਹੈ ਪਰ ਅਜਿਹਾ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਵੈਕਸੀਨ ਅਜੇ ਵੀ ਬਹੁਤ ਸਹੀ ਕੰਮ ਕਰ ਰਹੀ ਹੈ। ਟੀਕੇ ਦੀਆਂ ਦੋਵੇਂ ਡੋਜ਼ ਲੈਣ ਦੇ ਬਾਵਜੂਦ ਲੋਕਾਂ ’ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਕਿਉਂ ਵਧ ਰਹੇ ਹਨ ਇਸ ਦੇ ਕਈ ਕਾਰਨ ਹਨ।

ਦਰਅਸਲ ਕਵਿਡ ਦੇ ਟੀਕੇ ਬੇਹੱਦ ਪ੍ਰਭਾਵਸ਼ਾਲੀ ਹਨ ਪਰ 100 ਫ਼ੀਸਦੀ ਨਹੀਂ। ਇਹ ਆਪਣੇ ਆਪ ’ਚ ਹੈਰਾਨੀ ਦੀ ਗੱਲ ਨਹੀਂ ਹੈ – ਫਲੂ (flu) ਦੇ ਟੀਕੇ ਵੀ 100 ਫ਼ੀਸਦੀ ਪ੍ਰਭਾਵਸ਼ਾਲੀ ਨਹੀਂ ਹੁੰਦੇ। ਫਿਰ ਵੀ ਅਮਰੀਕਾ ’ਚ ਫਲੂ ਦੀ ਵੈਕਸੀਨ ਨਾਲ ਬਿਮਾਰੀ ਦੇ ਲੱਖਾਂ ਮਾਮਲੇ, ਦਸ ਲੱਖ ਲੋਕਾਂ ਦੇ ਹਸਪਤਾਲ ’ਚ ਭਰਤੀ ਹੋਣ ਤੇ ਹਰ ਸਾਲ ਹਜ਼ਾਰਾਂ ਮੌਤਾਂ ਨੂੰ ਰੋਕਣ ਦਾ ਅਨੁਮਾਨ ਹੈ। ਕੋਵਿਡ-19 ਦੀ ਵੈਕਸੀਨ ਵੀ ਅਜੇ ਯੂਕੇ ’ਚ ਅਜਿਹਾ ਹੀ ਕਰ ਰਹੀ ਹੈ। ਜਿਵੇਂ-ਜਿਵੇਂ ਮਾਮਲੇ ਵਧ ਰਹੇ ਹਨ ਹਸਪਤਾਲ ’ਚ ਭਰਤੀ ਤੇ ਮੌਤਾਂ ਵੀ ਵਧ ਰਹੀਆਂ ਹਨ ਪਰ ਕਿਤੇ ਵੀ ਉਸ ਪੱਧਰ ਦੇ ਕਰੀਬ ਨਹੀਂ ਹਨ ਜਿਵੇਂ ਸਰਦੀਆਂ ’ਚ ਸੀ। ਦਸੰਬਰ 2020 ਦੀ ਦੂਜੀ ਤਿਮਾਹੀ ’ਚ ਇਕ ਸਮਾਂ ਜਦੋਂ ਯੂਕੇ ਦੇ ਮਾਮਲੇ ਦੀ ਦਰ ਜਿਹੀ ਸੀ ਜਿਵੇਂ ਉਹ ਹੁਣ ਹੈ। ਉਦੋਂ ਲਗਪਗ 3,800 ਲੋਕਾਂ ਨੂੰ ਹਰੇਕ ਦਿਨ ਕੋਰੋਨਾ ਇਨਫੈਕਸ਼ਨ ਦੇ ਕਾਰਨ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ।

ਬਿ੍ਰਟੇਨ ’ਚ ਅਜੇ ਔਸਤਨ ਲਗਪਗ 700 ਲੋਕ ਹਸਪਤਾਲਾਂ ’ਚ ਭਰਤੀ ਕਰਾਏ ਜਾ ਰਹੇ ਹਨ। ਹਾਲਾਂਕਿ ਇਹ ਅਜੇ ਵੀ ਸਾਡੀ ਉਮੀਦ ਤੋਂ ਵਧ ਹੈ, ਇਹ ਪਿਛਲੀ ਵਾਰ ਦੀ ਤੁਲਨਾ ਤੋਂ ਕਾਫੀ ਘੱਟ ਹੈ ਜਦੋਂ ਇੰਨੇ ਸਾਰੇ ਕੋਰੋਨਾ ਇਨਫੈਕਟਿਡ ਮਾਮਲੇ ਸਾਹਮਣੇ ਆਏ ਸਨ। ਟੀਕਾ ਲਗਾਉਣ ਵਾਲਿਆਂ ਵਿਚ ਵੀ ਕੋਵਿਡ ਵਧ ਰਿਹਾ ਹੈ ਕਿਉਂਕਿ ਯੂਕੇ ਦੋਵੇਂ ਡੋਜ਼ ਲੈਣ ਵਾਲੇ ਲੋਕਾਂ ਦੀ ਗਿਣਤੀ ’ਚ ਵਧਾ ਜਾਰੀ ਹੈ। ਹੁਣ ਤਕ ਬਿ੍ਰਟੇਨ ਦੇ 88 ਫ਼ੀਸਦੀ ਲੋਕਾਂ ਨੂੰ ਪਹਿਲੀ ਡੋਜ਼ ਤੇ 69 ਫ਼ੀਸਦੀ ਨੂੰ ਦੋਵੇਂ ਡੋਜ਼ ਲੱਗ ਚੁੱਕੀਆਂ ਹਨ। ਜਿਵੇਂ-ਜਿਵੇਂ ਵੱਧ ਤੋਂ ਵੱਧ ਆਬਾਦੀ ਨੂੰ ਟੀਕਾ ਲਗਾਇਆ ਜਾਵੇਗਾ।

ਜੇ ਤੁਸੀਂ ਸੱਚ ਰਹੇ ਹੋ ਕਿ 100 ਫ਼ੀਸਦੀ ਆਬਾਦੀ ਦਾ ਦੋਹਰਾ ਟੀਕਾਕਰਨ ਹੋ ਚੁੱਕਾ ਹੈ ਤਾਂ ਹੁਣ 100 ਫ਼ੀਸਦੀ ਲੋਕਾਂ ’ਚੋਂ ਕਿਸੇ ਨੂੰ ਕੋਰੋਨਾ ਹੋ ਸਕਦਾ ਹੈ। ਮੌਤਾਂ ਦੀ ਤਰ੍ਹਾਂ ਇਸ ਦਾ ਭਾਵ ਇਹ ਨਹੀਂ ਹੈ ਕਿ ਟੀਕਾ ਕੰਮ ਨਹੀਂ ਕਰ ਰਿਹਾ। ਇਸ ਦਾ ਸਿੱਧਾ ਮਤਲਵ ਹੈ ਕਿ ਵੈਕਸੀਨੇਸ਼ਨ ਬਹੁਤ ਚੰਗਾ ਚੱਲ ਰਿਹਾ ਹੈ।

International