ਮਿਸੀਸਾਗਾ : ਮਿਸੀਸਾਗਾ ਵਿੱਚ ਇੱਕ ਹਾਈਡਰੋ ਪੋਲ ਨਾਲ ਟਰਾਂਸਪੋਰਟ ਟਰੱਕ ਦੇ ਟਕਰਾ ਜਾਣ ਕਾਰਨ ਕਿਊਈਡਬਲਿਊ ਨੂੰ ਬੰਦ ਕਰ ਦਿੱਤਾ ਗਿਆ ਤੇ 25,00 ਤੋਂ ਵੱਧ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ।
ਬੁੱਧਵਾਰ ਦੁਪਹਿਰੇ 4:00 ਵਜੇ ਤੋਂ ਪਹਿਲਾਂ ਸਾਊਥ ਸਰਵਿਸ ਰੋਡ ਤੇ ਹੇਗ ਬੋਲੀਵੀਆਰਡ ਉੱਤੇ ਅਮਲੇ ਨੂੰ ਸੱਦਿਆ ਗਿਆ।ਤਾਰਾਂ ਸੜਕ ਉੱਤੇ ਤੇ ਗੱਡੀਆਂ ਦੇ ਨੇੜੇ ਡਿੱਗੀਆਂ ਵੇਖੀਆਂ ਗਈਆਂ।ਕਵਾਰਥਾ ਰੋਡ ਤੇ ਡਿਕਸੀ ਰੋਡ ਦਰਮਿਆਨ ਕਿਊ ਈ ਡਬਲਿਊ ਨੂੰ ਹਾਈਵੇਅ ਉੱਤੇ ਤਾਰਾਂ ਕਾਰਨ ਕੋਈ ਨੁਕਸਾਨ ਹੋਣ ਦੇ ਡਰੋਂ ਬੰਦ ਕਰ ਦਿੱਤਾ ਗਿਆ।ਇਸ ਇਲਾਕੇ ਵਿੱਚ ਸਾਊਥ ਸਰਵਿਸ ਰੋਡ ਤੇ ਨੌਰਥ ਸਰਵਿਸ ਰੋਡ ਦੋਵੇਂ ਹੀ ਬੰਦ ਹਨ।
ਇੱਕ ਕਾਰ ਉੱਤੇ ਤਾਰਾਂ ਡਿੱਗ ਜਾਣ ਕਾਰਨ ਇੱਕ ਵਿਅਕਤੀ ਘੰਟੇ ਤੋਂ ਵੀ ਵੱਧ ਸਮੇਂ ਲਈ ਆਪਣੀ ਗੱਡੀ ਵਿੱਚ ਹੀ ਫਸਿਆ ਰਿਹਾ।ਪਰ ਫਿਰ ਹੌਲੀ ਹੌਲੀ ਉਹ ਬਾਹਰ ਆ ਗਿਆ। ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਖਬਰ ਨਹੀਂ ਹੈ। ਅਲੈਕਟ੍ਰਾ ਯੂਟਿਲਿਟੀਜ਼ ਨੇ ਸ਼ੁਰੂ ਵਿੱਚ ਦੱਸਿਆ ਸੀ ਕਿ ਇਸ ਹਾਦਸੇ ਕਾਰਨ 2,632 ਘਰਾਂ ਤੇ ਇਲਾਕੇ ਵਿੱਚ ਮੌਜੂਦ ਕਾਰੋਬਾਰੀ ਅਦਾਰਿਆਂ ਦੀ ਬਿਜਲੀ ਠੱਪ ਹੋ ਗਈ। 6:30 ਵਜੇ ਦੇ ਨੇੜੇ ਤੇੜੇ ਇਨ੍ਹਾਂ ਘਰਾਂ ਦੀ ਗਿਣਤੀ 1560 ਰਹਿ ਗਈ।ਰਾਤ ਦੇ 11:00 ਵਜੇ ਤੱਕ ਬਿਜਲੀ ਸਪਲਾਈ ਪੂਰਾ ਤਰ੍ਹਾਂ ਬਹਾਲ ਹੋਣ ਦੀ ਉਮੀਦ ਸੀ।
ਮਿਸੀਸਾਗਾ ਵਿੱਚ ਪੋਲ ਨਾਲ ਟਕਰਾਇਆ ਟਰੱਕ, 2500 ਘਰਾਂ ਦੀ ਬਿਜਲੀ ਸਪਲਾਈ ਠੱਪ
