ਸਰਕਾਰ ਦਾ ਸੰਸਦ ’ਚ ਵੱਡਾ ਐਲਾਨ, ਦੇਸ਼ ਭਰ ਵਿਚ ਬੈਨ ਹੋ ਜਾਵੇਗਾ ‘ਸਿੰਗਲ ਯੂਜ਼ ਪਲਾਸਟਿਕ’

ਸਰਕਾਰ ਦਾ ਸੰਸਦ ’ਚ ਵੱਡਾ ਐਲਾਨ, ਦੇਸ਼ ਭਰ ਵਿਚ ਬੈਨ ਹੋ ਜਾਵੇਗਾ ‘ਸਿੰਗਲ ਯੂਜ਼ ਪਲਾਸਟਿਕ’

ਨਵੀਂ ਦਿੱਲੀ : ਕੈਂਡੀ ਤੇ ਆਈਸਕ੍ਰੀਮ ਵਿਚ ਲੱਗੇ ਸਟਿਕ ਸਣੇ ਸਿੰਗਲ ਯੂਜ਼ ਵਾਲੇ ਪਲਾਸਟਿਕ ਦੇ ਕਈ ਉਤਪਾਦ 1 ਜਨਵਰੀ 2022 ਤੋਂ ਪ੍ਰਤੀਬੰਧਿਤ ਕਰ ਦਿੱਤੇ ਜਾਣਗੇ। ਸਰਕਾਰ ਨੇ ਸ਼ੁਕਰਵਾਰ ਨੂੰ ਸੰਸਦ ਦੇ ਮੌਨਸੂਨ ਸੈਸ਼ਨ ਵਿਚ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਪਲਾਸਟਿਕ ਦੇ ਕਪ, ਗਲਾਸ ਤੇ ਪੱਤੇ ਸਮੇਤ ਕਈ ਅਜਿਹੇ ਸਾਮਾਨ ਅਗਲੇ ਸਾਲ ਜੁਲਾਈ ਤੋਂ ਬੈਨ ਕਰ ਦਿੱਤੇ ਜਾਣਗੇ, ਜਿਨ੍ਹਾਂ ਦੀ ਵਰਤੋਂ ਵੱਡੇ ਪੱਧਰ ’ਤੇ ਹੁੰਦੀ ਹੈ।

India