ਪੰਜਾਬ ਦੇ ਸਮਲਿੰਗੀ ਜੋੜਾ ਪੁੱਜਿਆ ਦਿੱਲੀ ਹਾਈ ਕੋਰਟ

ਪੰਜਾਬ ਦੇ ਸਮਲਿੰਗੀ ਜੋੜਾ ਪੁੱਜਿਆ ਦਿੱਲੀ ਹਾਈ ਕੋਰਟ

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਪੁਲਿਸ ਨੂੰ ਨਿਰਦੇਸ਼ ਦਿੱਤਾ ਹੈ ਕਿ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਪੰਜਾਬ ਤੋਂ ਆਏ ਸਮਲਿੰਗੀ ਜੋੜੇ ਨੂੰ ਸੁਰੱਖਿਆ ਤੇ ਸੁਰੱਖਿਅਤ ਸਤਾਨ ਮੁਹੱਈਆ ਕਰਵਾਓ। ਦੋਵੇਂ ਆਪਸ ’ਚ ਵਿਆਹ ਕਰਨਾ ਚਾਹੁੰਦੇ ਹਨ, ਪਰ ਪਰਿਵਾਰ ਨੂੰ ਸਵੀਕਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਧਮਕੀ ਮਿਲ ਰਹੀ ਹੈ।
ਜਸਟਿਸ ਮੁਕਤਾ ਗੁਪਤਾ ਦੇ ਬੈਂਚ ਨੇ ਮਯੂਰ ਵਿਹਾਰ ਫੇਜ਼-1 ਦੇ ਐੱਸਐੱਚਓ ਨੂੰ ਨਿਰਦੇਸ਼ ਦਿੱਤਾ ਹੈ ਕਿ ਗ਼ੈਰ ਸਰਕਾਰੀ ਸੰਗਠਨ ਧਨਕ ਆਫ ਹਿਊਮੈਨਿਟੀ ਦੇ ਦਫ਼ਤਰ ’ਚ ਰਹਿ ਰਹੇ ਜੋੜੇ ਨੂੰ ਕਿੰਗਸਵੇ ਸਥਿਤ ਸੇਵਾ ਕੁਟੀਰ ਕੰਪਲੈਕਸ ’ਚ ਸ਼ਿਫਟ ਕੀਤਾ ਜਾਵੇ, ਨਾਲ ਹੀ ਉੱਥੇ ਲੋੜੀਂਦੀ ਸੁਰੱਖਿਆ ਮੁਹਈਆ ਕਰਵਾਈ ਜਾਵੇ। ਬੈਂਚ ਨੇ ਦੋਵਾਂ ਪਟੀਸ਼ਨ ਕਰਤਾਵਾਂ ਦੇ ਪਰਿਵਾਰਾਂ ਨੂੰ ਨੋਟਿਸ ਜਾਰੀ ਕਰ ਕੇ ਸੁਣਵਾਈ ਦੋ ਅਗਸਤ ਤਕ ਲਈ ਮੁਲਤਵੀ ਕਰ ਦਿੱਤੀ।
ਵਕੀਲ ਉਤਕਰਸ਼ ਸਿੰਘ ਰਾਹੀਂ ਪਟੀਸ਼ਨ ਦਾਖ਼ਲ ਕਰ ਕੇ ਜੋੜੇ ਨੇ ਕਿਹਾ ਕਿ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਨਾਲ ਮਾਰਕੁੱਟ ਕੀਤੀ ਤੇ ਇਸੇ ਕਾਰਨ ਉਹ ਪੰਜਾਬ ਤੋਂ ਦਿੱਲੀ ਆ ਗਏ ਸਨ। ਇੱਥੇ ਆ ਕੇ ਉਨ੍ਹਾਂ ਨੇ ਵਿਆਹ ਕੀਤਾ ਹੈ, ਪਰ ਉਨ੍ਹਾਂ ਨੂੰ ਪਰਿਵਾਰ ਤੋਂ ਖ਼ਤਰਾ ਹੈ। ਪਟੀਸ਼ਨ ਕਰਤਾ ਆਕਾਸ਼ ਦੀਪ ਮੋਗਾ ਦਾ ਰਹਿਣ ਵਾਲਾ ਹੈ, ਜਦਕਿ ਦੂਜਾ ਨੌਜਵਾਨ ਅਮਨਦੀਪ ਲੁਧਿਆਣਾ ਤੋਂ ਹੈ।
Featured India