ਟੋਰਾਂਟੋ : ਪਿਛਲੀਆਂ ਮਿਊਂਸਪਲ ਚੋਣਾਂ ਦੌਰਾਨ ਟੋਰਾਂਟੋ ਦੀ ਸਿਟੀ ਕਾਊਂਸਲ ਦਾ ਆਕਾਰ ਘਟਾ ਕੇ ਅੱਧਾ ਕਰਨ ਦੇ ਓਨਟਾਰੀਓ ਦੇ ਕਾਨੂੰਨ ਨੂੰ ਕੈਨੇਡਾ ਦੀ ਸਰਬਉੱਚ ਅਦਾਲਤ ਵੱਲੋਂ ਬਰਕਰਾਰ ਰੱਖਿਆ ਗਿਆ ਹੈ।
ਸ਼ੁੱਕਰਵਾਰ ਨੂੰ 4 ਦੇ ਮੁਕਾਬਲੇ 5 ਵੋਟਾਂ ਨਾਲ ਜਾਰੀ ਕੀਤੇ ਗਏ ਇਸ ਫੈਸਲੇ ਵਿੱਚ ਸੁਪਰੀਮ ਕੋਰਟ ਆਫ ਕੈਨੇਡਾ ਨੇ ਪਾਇਆ ਕਿ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਜਿਹੜੀ ਤਬਦੀਲੀ ਕੀਤੀ ਗਈ ਸੀ ਉਸ ਨਾਲ ਉਮੀਦਵਾਰਾਂ ਜਾਂ ਵੋਟਰਾਂ ਦੇ ਵਿਚਾਰ ਪ੍ਰਗਟਾਉਣ ਦੇ ਅਧਿਕਾਰਾਂ ਦੀ ਉਲੰਘਣਾਂ ਨਹੀਂ ਹੁੰਦੀ।
ਮੈਜੌਰਿਟੀ ਪੈਨਲ ਦੇ ਪੱਖ ਉੱਤੇ ਚੀਫ ਜਸਟਿਸ ਰਿਚਰਡ ਵੈਗਨਰ ਤੇ ਜਸਟਿਸ ਰਸਲ ਬ੍ਰਾਊਨ ਨੇ ਆਖਿਆ ਕਿ ਮਿਊਂਸਪਲ ਚੋਣਾਂ ਸੰਵਿਧਾਨਕ ਆਧਾਰ ਤੋਂ ਬਿਨਾਂ ਮਹਿਜ ਵਿਧਾਨਕ ਪਲੇਟਫਾਰਮ ਹੁੰਦੀਆਂ ਹਨ।ਇਸ ਲਈ ਪ੍ਰੋਵਿੰਸਾਂ ਜੇ ਚਾਹੁਣ ਤਾਂ ਆਪਣੇ ਹਿਸਾਬ ਨਾਲ ਇਨ੍ਹਾਂ ਨਿਯਮਾਂ ਵਿੱਚ ਤਬਦੀਲੀ ਕਰ ਸਕਦੀਆਂ ਹਨ। ਇਹ ਵੀ ਪਾਇਆ ਗਿਆ ਕਿ ਅਕਤੂਬਰ 2018 ਨੂੰ ਪੈਣ ਵਾਲੀ ਵੋਟ ਤੋਂ ਪਹਿਲਾਂ ਰੈਜ਼ੀਡੈਂਟਸ ਕੋਲ ਨਵੇਂ ਸਿਸਟਮ ਨਾਲ ਐਡਜਸਟ ਕਰਨ ਵਿੱਚ ਕਾਫੀ ਸਮਾਂ ਪਿਆ ਸੀ।
ਟੋਰਾਂਟੋ ਕਾਊਂਸਲ ਦੇ ਆਕਾਰ ਨੂੰ ਘਟਾਉਣ ਦੇ ਫੋਰਡ ਸਰਕਾਰ ਦੇ ਫੈਸਲੇ ਨੂੰ ਸੁਪਰੀਮ ਕੋਰਟ ਨੇ ਰੱਖਿਆ ਬਰਕਰਾਰ
