ਸੋਲਰ ਪੈਨਲ ਰਾਹੀਂ ਹਰ ਮਹੀਨੇ ਕਮਾਓ ਲੱਖਾਂ ਰੁਪਏ, ਇਸ ਸਰਕਾਰੀ ਸਕੀਮ ਤਹਿਤ ਮਿਲੇਗੀ ਛੋਟ, ਪੜ੍ਹੋ ਪੂਰੀ ਡਿਟੇਲ

ਸੋਲਰ ਪੈਨਲ ਰਾਹੀਂ ਹਰ ਮਹੀਨੇ ਕਮਾਓ ਲੱਖਾਂ ਰੁਪਏ, ਇਸ ਸਰਕਾਰੀ ਸਕੀਮ ਤਹਿਤ ਮਿਲੇਗੀ ਛੋਟ, ਪੜ੍ਹੋ ਪੂਰੀ ਡਿਟੇਲ

ਕੋਰੋਨਾ ਕਾਲ ‘ਚ ਨੌਕਰੀ ਗਵਾਉਣ ਵਾਲਿਆਂ ਲਈ ਪੀਐੱਮ ਕੁਸੁਮ ਯੋਜਨਾ (PM Kusum Yojana) ਮਦਦਗਾਰ ਸਾਬਿਤ ਹੋ ਸਕਦੀ ਹੈ। ਇਸ ਵਿਚ ਤੁਸੀਂ ਸੋਲਰ ਪੈਨਲ ਲਗਵਾ ਕੇ ਹਰ ਮਹੀਨੇ ਲੱਖਾਂ ਰੁਪਏ ਦੀ ਕਮਾਈ ਕਰ ਸਕਦੇ ਹੋ। ਕੁਸੁਮ ਯੋਜਨਾ ਜ਼ਰੀਏ ਘਰ ਦੀ ਛੱਤ ਜਾਂ ਖਾਲੀ ਜ਼ਮੀਨ ‘ਤੇ ਸੋਲਰ ਪੈਨਲ ਲਗਵਾ ਕੇ ਤੁਸੀਂ ਇਸ ਤੋਂ ਬਿਜਲੀ ਪੈਦਾ ਕਰ ਸਕਦੇ ਹੋ ਜਿਸ ਦਾ ਇਸਤੇਮਾਲ ਤੁਸੀਂ ਆਪਣੇ ਤੋਂ ਇਲਾਵਾ ਵੇਚਣ ਲਈ ਵੀ ਕਰ ਸਕਦੇ ਹੋ। ਇਸ ਨਾਲ ਤੁਹਾਡੀ ਆਮਦਨ ਦੁੱਗਣੀ ਹੋ ਜਾਵੇਗੀ। ਆਓ ਜਾਣਦੇ ਹਾਂ ਇਸ ਯੋਜਨਾ ਬਾਰੇ ਵਿਸਥਾਰ ਨਾਲ..

ਯੋਜਨਾ ਦਾ ਮਕਸਦ

ਕਿਸਾਨਾਂ ਤੇ ਆਰਥਿਕ ਰੂਪ ‘ਚ ਕਮਜ਼ੋਰ ਵਰਗ ਦੇ ਲੋਕਾਂ ਦੀ ਆਮਦਨ ਦੁੱਗਣੀ ਕਰਨ ਦੇ ਮਕਸਦ ਨਾਲ ਸਰਕਾਰ ਪੀਐੱਮ ਕੁਸੁਮ ਯੋਜਨਾ ਚਲਾ ਰਹੀ ਹੈ। ਇਸ ਯੋਜਨਾ ਤਹਿਤ ਕਿਸਾਨ ਆਪਣੇ ਖੇਤ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਕਿਰਾਏ ‘ਤੇ ਦੇ ਕੇ ਜਾਂ ਸੋਲਰ ਪੈਨਲ ਇੰਸਟਾਲ (Solar Panel Installation) ਕਰਵਾ ਕੇ ਇਸ ਤੋਂ ਪੈਦਾ ਵਾਲੀ ਬਿਜਲੀ ਵੇਚ ਕੇ ਮੁਨਾਫ਼ਾ ਕਮਾ ਸਕਦੇ ਹਨ। ਜੇਕਰ ਕੋਈ ਆਪਣੀ ਜ਼ਮੀਨ ਕਿਰਾਏ ‘ਤੇ ਦਿੰਦਾ ਹੈ ਤਾਂ ਇਸ ਦੇ ਬਦਲੇ ਉਸ ਨੂੰ 4 ਲੱਖ ਰੁਪਏ ਤਕ ਕਿਰਾਇਆ ਮਿਲ ਸਕਦਾ ਹੈ। ਹਾਲਾਂਕਿ ਇਸ ਦੇ ਲਈ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ।
Business