PAN Card ‘ਤੇ ਲਿੱਖੇ ਹੁੰਦੇ ਹਨ 10 ਨੰਬਰ, ਕਿਹੜਾ ਨੰਬਰ ਹੁੰਦਾ ਹੈ ਖਾਸ, ਜਾਣੋ ਇਸ ਦੇ ਬਾਰੇ ਸਭ ਕੁਝ

PAN Card ‘ਤੇ ਲਿੱਖੇ ਹੁੰਦੇ ਹਨ 10 ਨੰਬਰ, ਕਿਹੜਾ ਨੰਬਰ ਹੁੰਦਾ ਹੈ ਖਾਸ, ਜਾਣੋ ਇਸ ਦੇ ਬਾਰੇ ਸਭ ਕੁਝ

ਨਵੀਂ ਦਿੱਲੀ, ਬਿਜ਼ਨੈੱਸ ਡੈਸਕ : PAN Card ਆਈਡੀ ਕਾਰਡ ਦੇ ਰੂਪ ‘ਚ ਇਸਤੇਮਾਲ ਤਾਂ ਹੁੰਦਾ ਹੀ ਹੈ, ਨਾਲ-ਨਾਲ ਵਿੱਤੀ ਲੈਣ-ਦੇਣ ਦੇ ਕੰਮਾਂ ‘ਚ ਇਸ ਦੀ ਪ੍ਰਮੁੱਖਤਾ ਨਾਲ ਜ਼ਰੁਰਤ ਹੁੰਦੀ ਹੈ। ਜੇਕਰ ਤੁਸੀਂ ਗ਼ੈਰ-ਸੰਗਠਿਤ ਖੇਤਰ ‘ਚ ਕੰਮ ਕਰਦੇ ਹੋ ਤਾਂ ਸੈਲਰੀ ਲਈ ਪੈਨ ਕਾਰਡ ਦਾ ਹੋਣਾ ਜ਼ਰੂਰੀ ਹੈ। ਪੈਨ ਕਾਰਡ ‘ਚ ਪਰਮਾਨੈਂਟ ਅਕਾਊਂਟ ਨੰਬਰ ਹੁੰਦਾ ਹੈ, ਇਸ ਨੰਬਰ ਵਿਚ ਕਾਫੀ ਜਾਣਕਾਰੀ ਹੁੰਦੀ ਹੈ ਜੋ ਇਨਕਮ ਟੈਕਸ ਵਿਭਾਗ ਲਈ ਜ਼ਰੂਰੀ ਹੈ। ਇਹ 10 ਡਿਜੀਟ ਦਾ ਅਲਫਾਨਿਊਮੈਰਿਕ ਨੰਬਰ ਹੁੰਦਾ ਹੈ। ਕੀ ਤੁਸੀਂ ਕਦੀ ਸੋਚਿਆ ਹੈ ਕਿ ਆਖ਼ਰ ਇਨ੍ਹਾਂ ਦਾ ਮਤਲਬ ਕੀ ਹੁੰਦਾ ਹੈ? ਇਹ ਨੰਬਰ ਤੁਹਾਡੀ ਪੂਰੀ ਜਨਮ ਕੁੰਡਲੀ ਤਕ ਦੱਸ ਸਕਦੇ ਹਨ, ਅਸੀਂ ਖਬਰ ‘ਚ ਇਸੇ ਗੱਲ ਦਾ ਜ਼ਿਕਰ ਕਰਾਂਗੇ ?

ਪੈਨ ਕਾਰਡ ‘ਚ ਦਰਜ 10 ਨੰਬਰਾਂ ਦਾ ਕੀ ਹੈ ਮਤਲਬ?

C- ਕੰਪਨੀ
H- ਹਿੰਦੂ ਸੰਯੁਕਤ ਪਰਿਵਾਰ
A- ਵਿਅਕਤੀਆਂ ਦਾ ਸੰਘ (AOP)
B- ਬਾਡੀ ਆਫ ਇੰਡਵਿਜੁਅਲਸ (BOI)
G- ਸਰਕਾਰੀ ਏਜੰਸੀ
J- ਆਰਟੀਫਿਸ਼ੀਅਲ ਜੂਡੀਸ਼ੀਅਲ ਪਰਸਨ
L- ਲੋਕਲ ਅਥਾਰਟੀ
F- ਫਰਮ/ਲਿਮਟਿਡ ਲਾਇਬਿਲਟੀ ਪਾਰਟਨਰਸ਼ਿਪ
T- ਟਰੱਸਟ
ਪੈਨ ਕਾਰਡ ਨੰਬਰ ਦੇ ਪਹਿਲੇ ਤਿੰਨ ਡਿਜੀਟ ਅੰਗਰੇਜ਼ੀ ਲੈਟਰ ਹੁੰਦੇ ਹਨ ਜੋ AAA ਤੋਂ ZZZ ਤਕ ਰਹਿੰਦਾ ਹੈ। ਇਹ ਤਿੰਨੋਂ ਡਿਜੀਟਲ ਕਿਹੜੇ ਹੋਣਗੇ ਇਸ ਨੂੰ ਆਮਦਨ ਕਰ ਵਿਭਾਗ ਤੈਅ ਕਰਦਾ ਹੈ। ਪੈਨ ਦਾ ਚੌਥਾ ਅੱਕਰ ਆਮਦਨਕਰ ਦਾਤਾ ਦੇ ਸਟੇਟਸ ਨੂੰ ਦਿਖਾਉਂਦਾ ਹੈ। ਪੈਨ ਕਾਰਡ ਨੰਬਰ ਦਾ ਚੌਥਾ ਡਿਜੀਟ ਵੀ ਅੰਗਰੇਜ਼ੀ ਦਾ ਹੁੰਦਾ ਹੈ।

ਕੀ ਹੁੰਦਾ ਹੈ ਮਤਲਬ

PAN Card ਦਾ ਪੰਜਵਾਂ ਅੱਖਰ ਵੀ ਅੰਗਰੇਜ਼ੀ ਦਾ ਹੁੰਦਾ ਹੈ। ਇਹ ਧਾਰਕ ਦੇ ਸਰਨੇਮ (ਜਾਤੀ) ਦੇ ਹਿਸਾਬ ਨਾਲ ਤੈਅ ਹੁੰਦਾ ਹੈ। ਇਸ ਤੋਂ ਬਾਅਦ ਪੈਨ ਕਾਰਡ ਵਿਚ ਤੁਹਾਨੂੰ 4 ਨੰਬਰ ਦਿਖ ਜਾਣਗੇ। ਇਹ ਨੰਬਰ 0001 ਤੋਂ 9999 ਤਕ, ਕੋਈ ਵੀ ਹੋ ਸਕਦੇ ਹਨ। ਪੈਨ ਕਾਰਡ ‘ਤੇ ਦਰਜ ਇਹ ਨੰਬਰ ਉਸ ਸੀਰੀਜ਼ ਨੂੰ ਦਰਸਾਉਂਦੇ ਹਨ ਜਿਹੜੇ ਮੌਜੂਦਾ ਸਮੇਂ ਇਨਕਮ ਟੈਕਸ ਡਿਪਾਰਟਮੈਂਟ ‘ਚ ਚੱਲ ਰਹੀ ਹੁੰਦੀ ਹੈ ਤੇ ਅਖੀਰ ਵਿਚ ਆਖਰੀ ਡਿਜੀਟ ਇਕ ਅਲਫਾਬੈੱਟ ਚੈੱਕ ਡਿਜੀਟ ਹੁੰਦਾ ਹੈ, ਇਹ ਕੋਈ ਵੀ ਲੈਟਰ ਹੋ ਸਕਦਾ ਹੈ।
Business