Zomato ਦੀ ਲਿਸਟਿੰਗ ਨਾਲ ਹੀ ਸ਼ੇਅਰਾਂ ਨੇ ਭਰੀ ਉੱਚੀ ਉਡਾਣ, ਮਾਰਕਿਟ ਕੈਪ ਪਹੁੰਚਿਆ ਇਕ ਲੱਖ ਕਰੋੜ ਦੇ ਪਾਰ

Zomato ਦੀ ਲਿਸਟਿੰਗ ਨਾਲ ਹੀ ਸ਼ੇਅਰਾਂ ਨੇ ਭਰੀ ਉੱਚੀ ਉਡਾਣ, ਮਾਰਕਿਟ ਕੈਪ ਪਹੁੰਚਿਆ ਇਕ ਲੱਖ ਕਰੋੜ ਦੇ ਪਾਰ

ਨਵੀਂ ਦਿੱਲੀ, ਜੇਐੱਨਐੱਨ : Zomato ਦੇ ਆਈਪੀਓ ਦੀ ਸ਼ੁੱਕਰਵਾਰ ਨੂੰ ਬੀਐੱਸਈ ਤੇ ਐੱਨਐੱਸਈ ’ਚ ਲਿਸਟਿੰਗ ਹੋ ਗਈ। ਐੱਨਐੱਸਈ ’ਤੇ ਲਿਸਟਿੰਗ 52 ਫ਼ੀਸਦੀ ਤੋਂ ਜ਼ਿਆਦਾ ਪ੍ਰੀਮੀਅਮ ’ਤੇ ਹੋਈ। ਇੱਥੇ ਸ਼ੇਅਰ 116 ਰੁਪਏ ’ਤੇ ਲਿਸਟ ਹੋਏ। ਜਦਕਿ ਬੀਐੱਸਈ ’ਤੇ 51 ਫ਼ੀਸਦੀ ਪ੍ਰੀਮੀਅਮ ਮਿਲਿਆ ਤੇ ਸ਼ੇਅਰ 115 ਰੁਪਏ ’ਤੇ ਲਿਸਟ ਹੋਏ। ਦੱਸਣਯੋਗ ਹੈ ਕਿ Zomato ਦੇ ਆਈਪੀਓ ਲਈ issue price 72 ਤੋਂ 76 ਰੁਪਏ ਸੀ।

ਆਈਪੀਓ ਨੂੰ ਸ਼ਾਨਦਾਰ Response

Zomato ਦੇ IPO ਨੂੰ ਵੀ ਦੂਜੇ ਆਫਰ ਦੀ ਤਰ੍ਹਾਂ ਚੰਗਾ Response ਮਿਲਿਆ ਸੀ। ਵੀਰਵਾਰ ਨੂੰ ਇਸ ਦੇ ਸ਼ੇਅਰਾਂ ਦਾ allotment ਵੀ ਪੂਰਾ ਹੋ ਗਿਆ। 9400 ਕਰੋੜ ਰੁਪਏ ਦੇ ਕੰਪਨੀ ਦੇ ਆਈਪੀਓ ਨੂੰ 38 ਗੁਣਾ ਜ਼ਿਆਦਾ ਅਪਲਾਈ ਮਿਲੇ। ਜਦੋਂ ਆਈਓਪੀ ਖੁੱਲ੍ਹਿਆ ਸੀ ਤਾਂ ਖੁਦਰਾ ਨਿਵੇਸ਼ਕਾਂ ਨੇ ਆਪਣੇ ਲਈ reserve share ਦੇ ਮੁਕਾਬਲੇ 7.45 ਗੁਣਾ ਜ਼ਿਆਦਾ Application ਦਿੱਤੀਆਂ।

ਇਕ ਲੱਖ ਕੋਰੜ ਮਾਰਕਿਟ ਕੈਪ

ਸਟਾਕ ਐਕਸਚੇਂਜ ’ਤੇ ਕੰਪਨੀ ਦਾ ਮਾਰਕਿਟ ਕੈਪ ਇਕ ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ। ਸ਼ੇਅਰ ਬਾਜ਼ਾਰ ’ਚ ਲਿਸਟ ਹੋਣ ਵਾਲੀ ਇਹ ਦੇਸ਼ ਦੀ ਪਹਿਲੀ Unicorn Company ਹੈ। ਲਿਸਟ ਹੋਣ ਦੇ ਕੁਝ ਹੀ ਮਿੰਟਾਂ ’ਚ ਇਕ ਸ਼ੇਅਰ ਦੀ ਕੀਮਤ 138 ਰੁਪਏ ਹੋ ਗਈ।

Business