ਕਸ਼ਮੀਰ ਹੱਤਿਆਵਾਂ: ਸੁਰੱਖਿਆ ਏਜੰਸੀਆਂ ਨੂੰ 3 ਮਹੀਨੇ ਪਹਿਲਾਂ ਹੀ ਲੱਗ ਗਈ ਸੀ ਅਜਿਹੀਆਂ ਵਾਰਦਾਤਾਂ ਦੀ ਸੂਹ

ਜੰਮੂ 

ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ 4 ਨਾਗਰਿਕਾਂ ਸਮੇਤ 7 ਨਾਗਰਿਕਾਂ ਦੀ ਪੰਜ ਦਿਨਾਂ ਦੇ ਅੰਦਰ ਹੱਤਿਆਵਾਂ ਬਾਰੇ ਹੈਰਾਨ ਕਰਨ ਵਾਲਾ ਤੱਥ ਇਹ ਹੈ ਕਿ ਪੁਲੀਸ ਨੂੰ 3 ਤੋਂ 4 ਮਹੀਨੇ ਪਹਿਲਾਂ ਦਹਿਸ਼ਤਗਰਦੀ ਦੀਆਂ ਇਨ੍ਹਾਂ ਸਾਜ਼ਿਸ਼ਾਂ ਦੀਆਂ ਰਿਪੋਰਟਾਂ ਮਿਲੀਆਂ ਸਨ ਪਰ ਇਸ ਦੇ ਬਾਵਜੂਦ ਇਨ੍ਹਾਂ ਮੌਤਾਂ ਨੂੰ ਰੋਕਿਆ ਨਹੀਂ ਜਾ ਸਕਿਆ। ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਸੁਰੱਖਿਆ ਏਜੰਸੀਆਂ ਕੋਲ ਤਿੰਨ ਮਹੀਨੇ ਤੋਂ ਵੱਧ ਸਮੇਂ ਪਹਿਲਾਂ ਕਸ਼ਮੀਰ ਘਾਟੀ ਵਿੱਚ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਮਾਰਨ ਬਾਰੇ ਪੁਖਤਾ ਜਾਣਕਾਰੀ ਸੀ।