Tokyo Olympics opening ceremony: ਖੇਡਾਂ ਦਾ ਮਹਾਕੁੰਭ ਸ਼ੁਰੂ, ਮਨਪ੍ਰੀਤ ਸਿੰਘ ਤੇ ਮੈਰੀ ਕਾਮ ਨੇ ਕੀਤੀ ਭਾਰਤੀ ਦਲ ਦੀ ਅਗਵਾਈ

Tokyo Olympics opening ceremony: ਖੇਡਾਂ ਦਾ ਮਹਾਕੁੰਭ ਸ਼ੁਰੂ, ਮਨਪ੍ਰੀਤ ਸਿੰਘ ਤੇ ਮੈਰੀ ਕਾਮ ਨੇ ਕੀਤੀ ਭਾਰਤੀ ਦਲ ਦੀ ਅਗਵਾਈ

ਨਵੀਂ ਦਿੱਲੀ : ‘ਖੇਡਾਂ ਦੇ ਮਹਾਕੁੰਭ’ ਓਲੰਪਿਕ ਦਾ ਉਦਘਾਟਨ ਸਮਾਰੋਹ ਟੋਕੀਓ ਦੇ ਜਾਪਾਨ ਨੈਸ਼ਨਲ ਸਟੇਡੀਅਮ ਵਿਚ ਜਾਰੀ ਹੈ। ਕੋਰੋਨਾ ਮਹਾਮਾਰੀ ਕਾਰਨ ਇਸਦਾ ਆਯੋਜਨ ਇਕ ਸਾਲ ਦੇਰੀ ਨਾਲ ਹੋ ਰਿਹਾ ਹੈ। 23 ਜੁਲਾਈ ਤੋਂ ਅੱਠ ਅਗਸਤ ਤਕ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿਚ 206 ਦੇਸ਼ਾਂ ਤੋਂ ਕਰੀਬ 11 ਹਜ਼ਾਰ ਤੋਂ ਜ਼ਿਆਦਾ ਐਥਲੀਟ 33 ਖੇਡਾਂ ਦੀ 399 ਮੁਕਾਬਲਿਆਂ ਵਿਚ ਤਮਗੇ ਜਿੱਤਣ ਲਈ ਆਪਣੀ ਜ਼ੋਰ ਅਜਮਾਇਸ਼ ਕਰਨਗੇ। ਦੱਸ ਦਈਏ ਕਿ ਮਹਾਮਾਰੀ ਕਾਰਨ ਟੋਕੀਓ ਵਿਚ ਐਮਰਜੈਂਸੀ ਲਾਗੂ ਹੈ। ਅਜਿਹੇ ਵਿਚ ਓਲੰਪਿਕ ਦੇ ਉਦਘਾਟਨ ਸਮਾਰੋਹ ਵਿਚ ਕੋਈ ਦਰਸ਼ਕ ਮੌਜੂਦ ਨਹੀਂ ਹੈ। ਇਸ ਦੌਰਾਨ ਸਿਰਫ 900 ਅਧਿਕਾਰੀ ਤੇ ਪੱਤਰਕਾਰ ਉੱਥੇ ਮੌਜੂਦ ਹਨ। ਸਮਾਰੋਹ ਵਿਚ ਜਾਪਾਨ ਦੇ ਸਮਰਾਟ ਨਾਰੂਹਿਤੋ ਦੇ ਸਾਖ ਆਈਓਸੀ ਦੇ ਪ੍ਰਧਾਨ ਥਾਮਸ ਬਾਕ ਸ਼ਾਮਲ ਹੋਏ ਹਨ। ਉੱਥੇ, ਨੋਬਲ ਸ਼ਾਂਤੀ ਐਵਾਰਡ ਪਾ ਚੁੱਕੇ ਬੰਗਲਾਦੇਸ਼ ਦੇ ਮੁਹੰਮਦ ਯੁਨੂਸ ਨੂੰ ਵਿਸ਼ੇਸ਼ ਓਲੰਪਿਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

 

 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਓਲੰਪਿਕ ਦੇ ਉਦਘਾਟਨ ਸਮਾਗਮ ਦੀਆਂ ਕੁਝ ਝਲਕੀਆਂ ਦੇਖੀਆਂ। ਜਦੋਂ ਭਾਰਤੀ ਓਲੰਪਿਕ ਦਲ ਦਾ ਕਾਫਲਾ ਗੁਜ਼ਰ ਰਿਹਾ ਸੀ ਤਾਂ ਪੀਐੱਮ ਨਰਿੰਦਰ ਮੋਦੀ ਨੇ ਖੜ੍ਹੇ ਹੋ ਕੇ ਤਾਲੀਆਂ ਵਜਾ ਕੇ ਭਾਰਤੀ ਐਥਲੀਟਾਂ ਦੀ ਹੌਸਲਾਅਫਜਾਈ ਕੀਤੀ। ਉਨ੍ਹਾਂ ਨੇ ਭਾਰਤੀ ਦਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਲੋਕਾਂ ਨੂੰ ਉਨ੍ਹਾਂ ਦਾ ਉਤਸ਼ਾਹ ਵਧਾਉਣ ਦੀ ਅਪੀਲ ਕੀਤੀ।

 

ਉਦਘਾਟਨ ਸਮਾਗਮ ਦੀਆਂ ਖ਼ਾਸ ਗੱਲਾਂ

 

 

– ਜਾਪਾਨ ਦੇ ਸ਼ੁੱਭ ਰੰਗਾਂ ਦੇ ਮੁਤਾਬਕ ਹੋਈ ਸ਼ਾਨਦਾਰ ਆਤਿਸ਼ਬਾਜ਼ੀ

 

 

– ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਾਇਡਨ ਵੀ ਮੌਜੂਦ ਰਹੇ

 

 

– ਬ੍ਰਾਜ਼ੀਲ ਦੇ ਦਲ ’ਚ ਨਜ਼ਰ ਆਏ ਸਿਰਫ ਦੋ ਖਿਡਾਰੀ

 

 

– 32ਵੀਆਂ ਓਲੰਪਿਕ ਖੇਡਾਂ ਵਿਚ ਭਾਰਤ 25ਵੀਂ ਵਾਰੀ ਲੈ ਰਿਹਾ ਹਿੱਸਾ

 

 

– ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਨੂੰ ਦਿੱਤੀ ਗਈ ਸ਼ਰਧਾਂਜਲੀ

 

 

– 12 ਸਾਲ ਦੀ ਉਮਰ ’ਚ ਸੀਰੀਆ ਦੀ ਝੰਡਾਬਰਦਾਰ ਬਣੀ ਟੇਬਲ ਟੈਨਿਸ ਖਿਡਾਰੀ ਹੈਂਡ ਜਾਜਾ। ਉਹ ਓਲੰਪਿਕ ਇਤਿਹਾਸ ਦੀ ਸਭ ਤੋਂ ਨੌਜਵਾਨ ਝੰਡਾਬਰਦਾਰ ਹੈ

 

 

– ਉਦਘਾਟਨ ਸਮਾਗਮ ਦੌਰਾਨ ਕਿਰਗਿਸਤਾਨ, ਤਜ਼ਾਕਿਸਤਾਨ ਦਾ ਦਲ ਬਿਨਾਂ ਮਾਸਕ ਦੇ ਨਜ਼ਰ ਆਇਆ, ਜਦਕਿ ਪਾਕਿਸਤਾਨ ਦੇ ਦੋ ਝੰਡਾਬਰਦਾਰ ਖਿਡਾਰੀਆਂ ਨੇ ਵੀ ਮਾਸਕ ਨਹੀਂ ਪਾਏ

 

ਇਹ ਰਹੇ ਮੌਜੂਦ

 

ਭਾਰਤ ਦੇ 127 ਖਿਡਾਰੀਆਂ ਸਮੇਤ 228 ਮੈਂਬਰੀ ਦਲ ਓਲੰਪਿਕ ’ਚ ਹਿੱਸਾ ਲੈ ਰਿਹਾ ਹੈ, ਪਰ 20 ਖਿਡਾਰੀਆਂ ਤੇ ਛੇ ਅਧਿਕਾਰੀਆਂ ਨੇ ਉਦਘਾਟਨ ਸਮਾਗਮ ’ਚ ਹਿੱਸਾ ਲਿਆ। ਇਸ ਵਿਚ ਟੇਬਲ ਟੈਨਿਸ ਤੋਂ ਸੁਤਰੀਥਾ ਮੁਖਰਜੀ ਤੇ ਜੀ ਸਾਥੀਆਨ, ਕਿਸ਼ਤੀ ਦੌੜ ਤੋਂ ਕੇਸੀ ਗਣਪਤੀ, ਵਰੁਣ ਅਸ਼ੋਕ, ਵਿਸ਼ਣੂ ਸਰਵਨ ਤੇ ਨੇਤਰਾ ਕੁਮਾਨਨ, ਜਿਮਨਾਸਟ ਪ੍ਰਣਤੀ ਨਾਇਕ, ਤੈਰਾਕ ਸਾਜਨ ਪ੍ਰਕਾਸ਼, ਟੈਨਿਸ ਖਿਡਾਰੀ ਅੰਕਿਤਾ ਰੈਣਾ, ਮੁੱਕੇਬਾਜ਼ੀ ਤੋਂ ਸਿਮਰਨਜੀਤ ਕੌਰ, ਲਵਲੀਨਾ ਬੋਰਗੇਹੇਨ, ਪੂਜਾ ਰਾਣੀ, ਅਮਿਤ ਪੰਘਾਲ, ਮਨੀਸ਼ ਕੌਸ਼ਿਕ, ਆਸ਼ੀਸ਼ ਕੁਮਾਰ ਤੇ ਸਤੀਸ਼ ਕੁਮਾਰ ਸ਼ਾਮਲ ਰਹੇ। ਉੱਥੇ ਅਧਿਕਾਰੀਆਂ ’ਚ ਬੀਰੇਂਦਰ ਪ੍ਰਸਾਦ ਵੈਸ਼ਿਆ (ਦਲ ਮੁਖੀ), ਡਾ. ਪ੍ਰੇਮ ਵਰਮਾ (ਉਪ ਦਲ ਮੁਖੀ), ਅਰੁਣ ਬੇਸਿਲ ਮੈਥਿਊ (ਟੀਮ ਡਾਕਟਰ), ਐੱਮਪੀ ਸਿੰਘ (ਟੇਬਲ ਟੈਨਿਸ ਟੀਮ ਮੈਨੇਜਰ), ਮੁਹੰਮਦ ਅਲੀ ਕਮਰ (ਕੋਚ, ਮੁੱਕੇਬਾਜ਼ੀ) ਤੇ ਲਖਨ ਸ਼ਰਮਾ (ਕੋਚ, ਜਿਮਨਾਸਟਿਕਸ) ਨੇ ਮਾਰਚ ਪਾਸਟ ’ਚ ਹਿੱਸਾ ਲਿਆ।

 

ਯੂਨਸ ਨੂੰ ਓਲੰਪਿਕ ਪੁਰਸਕਾਰ

 

 

ਸਮਾਗਮ ਦੌਰਾਨ ਬੰਗਲਾਦੇਸ਼ ਦੇ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੂੰ ਓਲੰਪਿਕ ਲਾਰੇਲ ਪੁਰਸਕਾਰ ਨਾਲ ਨਵਾਜਿਆ ਗਿਆ। ਓਲੰਪਿਕ ਦੇ ਪੰਜ ਚੱਕਰ (ਰਿੰਗ) ਵੀ ਰੰਗਾਰੰਗ ਪ੍ਰੋਗਰਾਮ ’ਚ ਸਟੇਡੀਅਮ ’ਚ ਲਿਆਂਦੇ ਗਏ। ਇਨ੍ਹਾਂ ਰਿੰਗਾਂ ਨੂੰ ਉਨ੍ਹਾਂ ਦਰੱਖਤਾਂ ਤੋਂ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਨੂੰ 1964 ਦੀਆਂ ਓਲੰਪਿਕ ਦੌਰਾਨ ਜਾਪਾਨ ਦੇ ਖਿਡਾਰੀਆਂ ਨੇ ਲਗਾਇਆ ਸੀ।

 

 

ਜਾਪਾਨੀ ਸਭਿਆਚਾਰ ਦੀ ਝਲਕ ਦਿਸੀ

 

 

ਟੋਕੀਓ ’ਚ ਜਦੋਂ ਰਾਤ ਉਤਰ ਆਈ ਤਾਂ ਇੱਥੋਂ ਦਾ ਓਲੰਪਿਕ ਸਟੇਡੀਅਮ ਚਮਕ ਰਿਹਾ ਸੀ, ਜਿਸ ਨਾਲ ਉੱਠੀ ਨਵੀਂ ਉਮੀਦ ਦੀ ਧਮਕ ਪੂਰੀ ਦੁਨੀਆ ’ਚ ਸੁਣਾਈ ਦੇ ਰਹੀ ਸੀ। ਟੋਕੀਓ ਦੇ ਪ੍ਰਤੀਕ ਨੂੰ ਪ੍ਰਦਰਸ਼ਿਤ ਕਰਨ ਲਈ 20 ਸੈਕੰਡ ਤਕ ਨੀਲੀ ਤੇ ਚਿੱਟੇ ਰੰਗ ਦੀ ਆਤਿਸ਼ਬਾਜ਼ੀ ਜਾਰੀ ਰਹੀ, ਜਿਸਨੂੰ ਜਾਪਾਨੀ ਸਭਿਆਚਾਰ ’ਚ ਸ਼ੁੱਭ ਮੰਨਿਆ ਜਾਂਦਾ ਹੈ। ਉਦਘਾਟਨ ਸਮਾਗਮ ’ਚ ਸ਼ੁਰੂ ਵਿਚ ਉਸ ਦਿਨ ਨੂੰ ਯਾਦ ਕੀਤਾ ਗਿਆ ਜਦੋਂ 2013 ’ਚ ਟੋਕੀਓ ਨੇ ਮੇਜ਼ਬਾਨੀ ਹਾਸਲ ਕੀਤੀ ਸੀ।

 

 

ਸਟੇਡੀਅਮ ਦੇ ਬਾਹਰ ਪ੍ਰਦਰਸ਼ਨ

 

 

ਜਾਪਾਨ ਦੇ ਸਮਰਾਟ ਨਾਰੂਹਿਤੋ, ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਮੁਖੀ ਥਾਮਸ ਬਾਕ ਦੇ ਨਾਲ ਸਟੇਡੀਅਮ ਪਹੁੰਚੇ। ਉਦਘਾਟਨ ਸਮਾਗਮ ’ਚ ਦਰਸ਼ਕਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਦੇਣ ਦਾ ਫ਼ੈਸਲਾ ਕਈ ਹਫ਼ਤੇ ਪਹਿਲਾਂ ਕੀਤਾ ਸੀ। ਇਸਨੂੰ ਦੇਖਣ ਲਈ ਸਟੇਡੀਅਮ ’ਚ 1000 ਹਸਤੀਆਂ ਹੀ ਮੌਜੂਦ ਸਨ। ਜਦੋਂ ਉਦਘਾਟਨ ਸਮਾਗਮ ਚੱਲ ਰਿਹਾ ਸੀ, ਤਾਂ ਸਟੇਡੀਅਮ ਦੇ ਬਾਹਰ ਪ੍ਰਦਰਸ਼ਨਕਾਰੀ ਓਲੰਪਿਕ ਪ੍ਰੋਗਰਾਮ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ। ਪੁਲਿਸ ਨੂੰ ਉਨ੍ਹਾਂ ਨੂੰ ਹਟਾਉਣ ਲਈ ਕਾਰਵਾਈ ਕਰਨੀ ਪਈ।

 

 

 

Sports