ਓਨਟਾਰੀਓ ਦੇ ਹਸਪਤਾਲ ਨੇ ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਆਪਣੇ 57 ਮੁਲਾਜ਼ਮ ਕੱਢੇ

ਓਨਟਾਰੀਓ ਦੇ ਹਸਪਤਾਲ ਨੇ ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਆਪਣੇ 57 ਮੁਲਾਜ਼ਮ ਕੱਢੇ

ਵਿੰਡਸਰ  : ਦੱਖਣਪੱਛਮੀ ਓਨਟਾਰੀਓ ਦੇ ਇੱਕ ਹਸਪਤਾਲ ਵੱਲੋਂ ਵੀਰਵਾਰ ਤੱਕ ਮਿਥੀ ਗਈ ਡੈੱਡਲਾਈਨ ਤੱਕ ਕੋਵਿਡ-19 ਵੈਕਸੀਨੇਸ਼ਨ ਨਾ ਕਰਵਾਉਣ ਬਦਲੇ ਆਪਣੇ 57 ਮੁਲਾਜ਼ਮਾਂ ਦੀ ਛਾਂਗੀ ਕਰ ਦਿੱਤੀ ਗਈ ਹੈ।
ਵਿੰਡਸਰ ਰੀਜਨਲ ਹਸਪਤਾਲ ਨੇ ਛੇ ਪੋ੍ਰਫੈਸ਼ਨਲ ਸਟਾਫ ਦੀਆਂ ਸੇਵਾਵਾਂ ਵੀ ਸਸਪੈਂਡ ਕਰ ਦਿੱਤੀਆਂ ਹਨ। ਹਸਪਤਾਲ ਨੇ ਦੱਸਿਆ ਕਿ 4155 ਇੰਪਲੌਈਜ਼ ਤੇ ਪ੍ਰੋਫੈਸ਼ਨਲ ਸਟਾਫ ਨੇ ਕੋਵਿਡ-19 ਵੈਕਸੀਨ ਪਾਲਿਸੀ ਨਾਲ ਸਹਿਯੋਗ ਕੀਤਾ ਤੇ ਆਪਣਾ ਟੀਕਾਕਰਣ ਕਰਵਾਇਆ। ਹਸਪਤਾਲ ਦੀ ਵਰਕਫੋਰਸ ਦਾ ਇਹ 98·5 ਫੀ ਸਦੀ ਬਣਦੇ ਹਨ। ਨਰਸਾਂ ਵਿੱਚੋਂ 99 ਫੀ ਸਦੀ ਨੇ ਆਪਣਾ ਟੀਕਾਕਰਣ ਕਰਵਾਇਆ ਹੈ।
ਹਸਪਤਾਲ ਦੇ ਸੀਈਓ ਡੇਵਿਡ ਮੁਸਿਜ ਨੇ ਇੱਕ ਲਿਖਤੀ ਬਿਆਨ ਵਿੱਚ ਆਖਿਆ ਕਿ ਉਹ ਆਪਣੇ ਟੀਮ ਮੈਂਬਰਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਨ ਜਿਨ੍ਹਾਂ ਨੇ ਕੋਵਿਡ-19 ਵੈਕਸੀਨੇਸ਼ਨ ਦੀ ਅਹਿਮੀਅਤ ਨੂੰ ਸਮਝਿਆ ਤੇ ਸਾਡੀ ਕਮਿਊਨਿਟੀ ਤੇ ਪ੍ਰੋਵਿੰਸ ਲਈ ਮਿਸਾਲ ਪੇਸ਼ ਕੀਤੀ। ਹਸਪਤਾਲ ਨੇ ਦੱਸਿਆ ਕਿ ਕੱਢੇ ਗਏ ਮੁਲਾਜ਼ਮਾਂ ਵਿੱਚ 32 ਕਲੀਨਿਕਲ ਸਟਾਫ ਸੀ ਜਦਕਿ 25 ਨੌਨ ਕਲੀਨਿਕਲ ਸਟਾਫ ਸੀ।

Canada