ਅਦਾਲਤ ’ਚ ਸੁਣਵਾਈ ਤੋਂ ਪਹਿਲਾਂ ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਨੂੰ ਲੱਗਾ ਵੱਡਾ ਝਟਕਾ, ਹਾਰੇ ਇਹ ਵੱਡਾ ਕੇਸ

ਅਦਾਲਤ ’ਚ ਸੁਣਵਾਈ ਤੋਂ ਪਹਿਲਾਂ ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਨੂੰ ਲੱਗਾ ਵੱਡਾ ਝਟਕਾ, ਹਾਰੇ ਇਹ ਵੱਡਾ ਕੇਸ

ਨਵੀਂ ਦਿੱਲੀ  : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੇ Businessman ਪਤੀ ਰਾਜ ਕੁੰਦਰਾ ਦੇ ਸਿਤਾਰੇ ਇਨ੍ਹਾਂ ਦਿਨਾਂ ’ਚ ਖ਼ਰਾਬ ਚੱਲ ਰਹੇ ਹਨ। ਅਸ਼ਲੀਲ ਫਿਲਮਾਂ ਬਣਾਉਣ ਤੇ ਕੁਝ ਐਪਸ ਤੇ ਅਪਲੋਡ ਕਰਵਾਉਣ ਦੇ ਦੋਸ਼ ’ਚ ਫਸੇ ਰਾਜ ਕੁੰਦਰਾ ਫਿਲਹਾਲ ਸਲਾਖਾਂ ਦੇ ਪਿੱਛੇ ਹਨ। ਅੱਜ ਰਾਜ ਦੀ ਜ਼ਮਾਨਤ ’ਚ ਸੁਣਵਾਈ ਹੋਣੀ ਹੈ ਪਰ ਉਸ ਤੋਂ ਪਹਿਲਾਂ ਉਨ੍ਹਾਂ ਨੂੰ ਤੇ ਸ਼ਿਲਪਾ ਸ਼ੈੱਟੀ ਨੂੰ ਇਕ ਹੋਰ ਇਕ ਹੋਰ ਝਟਕਾ ਲੱਗਾ ਹੈ। Actor-Producer ਸਚਿਨ ਜੋਸ਼ੀ ਦੇ ਨਾਲ Bombay highcourt ’ਚ ਚੱਲ ਰਹੀ ਗੋਲਡ ਸਕੈਮ ਨੂੰ ਲੈ ਕੇ ਲੰਬੀ ਲੜਾਈ ਨੂੰ ਸਚਿਨ ਨੇ ਜਿੱਤ ਲਿਆ ਹੈ ਤੇ ਇਹ ਕੇਸ ਰਾਜ ਤੇ ਸ਼ਿਲਪਾ ਹਾਰ ਗਏ ਹਨ।

ਰਾਜ ਕੁੱਦਰਾ ਤੇ ਸਤਯੁੱਗ ਗੋਲਡ ਦੇ ਖ਼ਿਲਾਫ਼ ਗੋਲਡ ਸਕੈਮ ਕੇਸ ਨੂੰ ਸਚਿਨ ਜ਼ੋਸ਼ੀ ਨੇ ਜਿੱਤ ਲਿਆ ਹੈ। ਇੰਨਾਂ ਹੀ ਨਹੀਂ ਕੋਰਟ ਨੇ ਸਤਯੁੱਗ ਗੋਲਡ ਨੂੰ ਸਚਿਨ ਨੂੰ ਇਕ ਕਿਲੋ ਸੋਨੇ, 3 ਲੱਖ ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਹੈ। ਦੱਸਣਯੋਗ ਹੈ ਕਿ ਸਾਲ 2020 ਦੀ ਸ਼ੁਰੂਆਤ ’ਚ ਸਚਿਨ ਨੇ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੇ ਪਤੀ ਖ਼ਿਲਾਫ਼ ਇਕ ਸ਼ਿਕਾਇਤ ਦਰਜ ਕੀਤੀ ਸੀ, ਜਿਸ ’ਚ ਦੋਸ਼ ਲਗਾਇਆ ਗਿਆ ਸੀ ਕਿ ਉਨ੍ਹਾਂ ਨਾਲ ਸ਼ਿਲਪਾ ਤੇ ਰਾਜ ਦੀ ਅਗਵਾਈ ਵਾਲੀ ਸੋਨੇ ਦੀ ਟਰੇਡਿੰਗ ਕੰਪਨੀ ਸਤਯੁੱਗ ਗੋਲਡ ਪ੍ਰਾਈਵੇਟ ਲਿਮੀਟੇਡ ਦੁਆਰਾ ਧੋਖਾਧੜੀ ਕੀਤੀ ਗਈ ਸੀ।

Entertainment