ਸਿੰਗਾਪੁਰ
ਸਿੰਗਾਪੁਰ ਦੀ ਮੈਡੀਕਲ ਟੀਮ ਨੇ ਇਕ ਕੈਂਸਰ ਪੀੜਤ ਮਹਿਲਾ ਦੀ ਭਾਰਤ ਵਿਚ ਰਹਿੰਦੇ ਉਸ ਦੋ ਬੱਚਿਆਂ ਨੂੰ ਮਿਲਣ ਦੀ ਆਖ਼ਰੀ ਇੱਛਾ ਪੂਰੀ ਕਰਨ ਲਈ ਕਰੋਨਾਵਾਇਰਸ ਮਹਾਮਾਰੀ ਵਿਚਾਲੇ ਉਸ ਦੀ ਇਕ ਹਸਪਤਾਲ ਤੋਂ ਤਿਰੂਚਿਰਾਪੱਲੀ ਤੱਕ ਦੀ ਯਾਤਰਾ ਦਾ ਪ੍ਰਬੰਧ ਕੀਤਾ।
ਚੈਨਲ ਨਿਊਜ਼ ਏਸ਼ੀਆ ਨੇ ਕੈਂਸਰ ਪੀੜਤਾ ਦੇ ਪਤੀ ਰਾਜਗੋਪਾਲਨ ਕੋਲੰਚਿਮਨੀ ਦੇ ਨਾਲ ਇਕ ਇੰਟਰਵਿਊ ਵਿਚ ਦੱਸਿਆ ਕਿ ਸਿੰਗਾਪੁਰ ਦੀ ਸਥਾਈ ਵਸਨੀਕ ਰਾਮਮੂਰਤੀ ਰਾਜੇਸ਼ਵਰੀ ਦੇ ਗਲੇ ਵਿਚ ਕੈਂਸਰ ਸੀ। ਉਹ ਤਿਰੂਚਿਰਾਪੱਲੀ ਵਿਚ ਰਹਿੰਦੇ ਆਪਣੇ 12 ਤੇ ਨੌਂ ਸਾਲ ਦੇ ਬੱਚਿਆਂ ਨੂੰ ਮਿਲਣਾ ਚਾਹੁੰਦੀ ਸੀ। ਜਨਵਰੀ 2019 ਵਿਚ ਕੈਂਸਰ ਸਬੰਧੀ ਪ੍ਰੇਸ਼ਾਨੀਆਂ ਵਧਣ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰ ਤਿਰੂਚਿਰਾਪੱਲੀ ਵਿਚ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਕਰ ਰਹੇ ਹਨ। ਉਕਤ ਜੋੜ ਦੇ ਭਾਰਤ ਆਉਣ ਤੋਂ ਦੋ ਹਫ਼ਤੇ ਬਾਅਦ 27 ਜੂਨ 2020 ਨੂੰ ਰਾਜੇਸ਼ਵਰੀ ਦਾ ਦੇੇਹਾਂਤ ਹੋ ਗਿਆ ਸੀ।