3 ਹਜ਼ਾਰ ਕਿਲੋ ਹੈਰੋਇਨ ਜ਼ਬਤੀ ਮਾਮਲੇ ’ਚ ਐੱਨਆਈਏ ਵੱਲੋਂ ਐੱਨਸੀਆਰ ’ਚ ਕਈ ਥਾਵਾਂ ’ਤੇ ਛਾਪੇ

ਨਵੀਂ ਦਿੱਲੀ 

ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਗੁਜਰਾਤ ਦੀ ਮੁੰਦਰਾ ਬੰਦਰਗਾਹ ‘ਤੇ 2,988 ਕਿਲੋਗ੍ਰਾਮ ਹੈਰੋਇਨ ਦੀ ਬਰਾਮਦਗੀ ਦੇ ਸਬੰਧ ਵਿੱਚ ਅੱਜ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਕਈ ਥਾਵਾਂ ’ਤੇ ਤਲਾਸ਼ੀ ਲਈ। 2988 ਕਿਲੋ ਹੈਰੋਇਨ ਦੀ ਕੀਮਤ 21,000 ਕਰੋੜ ਰੁਪਏ ਹੈ।