ਅਸ਼ਲੀਲ ਫਿਲਮ ਕੇਸ ‘ਚ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੇ ਘਰ ਮੁੰਬਈ ਪੁਲਿਸ ਦਾ ਛਾਪਾ

ਅਸ਼ਲੀਲ ਫਿਲਮ ਕੇਸ ‘ਚ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੇ ਘਰ ਮੁੰਬਈ ਪੁਲਿਸ ਦਾ ਛਾਪਾ

ਮੁੰਬਈ :  ਅਸ਼ਲੀਲ ਫਿਲਮਾਂ ਦਾ ਨਿਰਮਾਣ ਕਰਨ ਤੇ ਉਨ੍ਹਾਂ ਨੂੰ ਐਪ ਰਾਹੀਂ ਪ੍ਰਸਾਰਿਤ ਕਰਨ ਦੇ ਮਾਮਲੇ ‘ਚ ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸ਼ੁੱਕਰਵਾਰ ਨੂੰ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਜੁਹੂ ਸਥਿਤ ਘਰ ‘ਤੇ ਛਾਪਾ ਮਾਰਿਆ ਹੈ।

ਸ਼ਿਲਪਾ ਦੇ ਪਤੀ ਰਾਜ ਕੁੰਦਰਾ ਅਸ਼ਲੀਲ ਫਿਲਮ ਕਾਰੋਬਾਰ ਕਰਨ ਦੇ ਦੋਸ਼ ‘ਚ ਪੁਲਿਸ ਕਸਟਡੀ ‘ਚ ਹਨ। ਅਦਾਲਤ ਨੇ ਸ਼ੁੱਕਰਵਾਰ ਨੂੰ ਰਾਜ ਦੀ ਪੁਲਿਸ ਕਸਟਡੀ ਵਧਾ ਕੇ 27 ਜੁਲਾਈ ਤਕ ਕਰ ਦਿੱਤੀ ਹੈ। ਕ੍ਰਾਈਮ ਬ੍ਰਾਂਚ ਦੀ ਇਕ ਟੀਮ ਸ਼ਿਲਪਾ ਸ਼ੈੱਟੀ ਦੇ ਘਰ ਪਹੁੰਚੀ ਹੈ।
ਹਾਲਾਂਕਿ ਰਿਪੋਰਟ ਆਈ ਸੀ ਕਿ ਪੁਲਿਸ ਸ਼ਿਲਪਾ ਨੂੰ ਮਾਮਲੇ ‘ਚ ਪੁੱਛਗਿੱਛ ਲਈ ਸੰਮਨ ਨਹੀਂ ਭੇਜੇਗੀ। ਇਸ ਤੋਂ ਪਹਿਲਾਂ ਮੁੰਬਈ ਪੁਲਿਸ ਨੇ ਬੁੱਧਵਾਰ ਸ਼ਾਮ ਨੂੰ ਰਾਜ ਕੁੰਦਰਾ ਦੇ ਆਫਿਸ ਤੇ ਦੂਜੇ ਠਿਕਾਣਿਆਂ ‘ਤੇ ਵੀ ਛਾਪਾ ਮਾਰਿਆ ਸੀ, ਜਿੱਥੇ ਕੁਝ ਕੰਪਿਊਟਰ ਹਾਰਡ ਡਿਸਕ ਬਰਾਮਦ ਕੀਤੀ ਸੀ ਤੇ ਸਰਵਰ ਸੀਜ ਕਰ ਦਿੱਤਾ ਸੀ। ਇਸ ਦੌਰਾਨ ਕੁਝ ਅਸ਼ਲੀਲ ਵੀਡੀਓ ਮਿਲੀਆਂ ਸਨ, ਜਿਨ੍ਹਾਂ ਨੂੰ ਪੁਲਿਸ ਨੇ ਜਬਤ ਕਰ ਦਿੱਤਾ ਸੀ।
ਦੱਸ ਦੇਈਏ ਕਿ, ਸ਼ਿਲਪਾ ਸ਼ੈੱਟੀ ਨੇ ਵੀਰਵਾਰ ਦੇਰ ਰਾਤ ਸੋਸ਼ਲ ਮੀਡੀਆ ‘ਚ ਇਕ ਪ੍ਰਰੇਕ ਪੋਸਟ ਵੀ ਲਿਖੀ, ਜਿਸ ‘ਚ ਕਿਹਾ ਸੀ ਕਿ ਉਹ ਪਹਿਲਾਂ ਵੀ ਚੁਣੌਤੀਆਂ ਤੋਂ ਨਜਿੱਠੀ ਹੈ ਤੇ ਭਵਿੱਖ ‘ਚ ਵੀ ਚੁਣੌਤੀਆਂ ਨੂੰ ਜਿੱਤੇਗੀ।
Entertainment