ਰੇਲਵੇ ਬੋਰਡ ਨੇ ਆਈਆਰਐੱਸਡੀਸੀ ਨੂੰ ਬੰਦ ਕੀਤਾ, ਮਹੀਨੇ ’ਚ ਦੂਜੇ ਅਦਾਰੇ ਨੂੰ ਲਗਾਇਆ ਤਾਲਾ

ਰੇਲਵੇ ਬੋਰਡ ਨੇ ਆਈਆਰਐੱਸਡੀਸੀ ਨੂੰ ਬੰਦ ਕੀਤਾ, ਮਹੀਨੇ ’ਚ ਦੂਜੇ ਅਦਾਰੇ ਨੂੰ ਲਗਾਇਆ ਤਾਲਾ

ਨਵੀਂ ਦਿੱਲੀ, 

ਰੇਲਵੇ ਬੋਰਡ ਨੇ ਭਾਰਤੀ ਰੇਲਵੇ ਸਟੇਸ਼ਨ ਵਿਕਾਸ ਨਿਗਮ (ਆਈਆਰਐੱਸਡੀਸੀ) ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ, ਜੋ ਦੇਸ਼ ਭਰ ਦੇ ਸਟੇਸ਼ਨਾਂ ਦੇ ਪੁਨਰ ਵਿਕਾਸ ਲਈ ਕਾਇਮ ਕੀਤਾ ਗਿਆ ਸੀ। ਰੇਲ ਮੰਤਰਾਲੇ ਦੇ ਅਧੀਨ ਇਹ ਦੂਜੀ ਸੰਸਥਾ ਹੈ, ਜਿਸ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਪਹਿਲਾਂ 7 ਸਤੰਬਰ 2021 ਨੂੰ ਇੰਡੀਅਨ ਰੇਲਵੇ ਅਲਟਰਨੇਟਿਵ ਫਿਊਲ ਆਰਗੇਨਾਈਜੇਸ਼ਨ (ਆਈਆਰਓਏਐੱਫ) ਨੂੰ ਬੰਦ ਕਰ ਦਿੱਤਾ ਗਿਆ ਸੀ। ਇਹ ਕਦਮ ਵਿੱਤ ਮੰਤਰਾਲੇ ਦੀ ਸਿਫਾਰਿਸ਼ ਨੂੰ ਲਾਗੂ ਕਰਨ ਲਈ ਚੁੱਕਿਆ ਗਿਆ ਹੈ।

Business