ਰੋਗਾਂ ਤੋਂ ਬਚਣਾ ਐ ਤਾਂ ਤਾਂਬੇ ਦੇ ਭਾਂਡੇ ’ਚ ਪੀਓ ਪਾਣੀ

ਰੋਗਾਂ ਤੋਂ ਬਚਣਾ ਐ ਤਾਂ ਤਾਂਬੇ ਦੇ ਭਾਂਡੇ ’ਚ ਪੀਓ ਪਾਣੀ

ਤਾਂਬਾ ਪਾਣੀ ’ਚ ਮੌਜੂਦ ਸਾਰੇ ਤਰ੍ਹਾਂ ਦੇ ਬੈਕਟੀਰੀਆ ਨੂੰ ਮਾਰਨ ’ਚ ਸਹਾਇਕ ਹੁੰਦਾ ਹੈ। ਇਹ ਬੈਕਟੀਰੀਆ ਪੀਲੀਆ ਵਰਗੀਆਂ ਕਈ ਬੀਮਾਰੀਆਂ ਨੂੰ ਪੈਦਾ ਕਰਦੇ ਹਨ। ਸਾਲ 2011 ’ਚ ਯੂਨੀਵਰਸਿਟੀ ਆਫ ਸਾਊਥ ਹੈਂਪਟਨ ’ਚ ਪਾਇਆ ਗਿਆ ਹੈ ਕਿ ਕਾਪਰ ਇਨ੍ਹਾਂ ਬੀਮਾਰੀਆਂ ਦੀ ਸੰਭਾਵਨਾ ਘੱਟ ਕਰਨ ਨਾਲ ਹੀ ਇੰਫੈਕਸ਼ਨ ਤੋਂ ਵੀ ਬਚਾਉਂਦਾ ਹੈ।

ਹੁਣ ਦੇ ਸਮੇਂ ’ਚ ਗੰਦਾ ਪਾਣੀ ਪੀਣ ਤੋਂ ਬਚਣ ਲਈ ਹਰ ਘਰ ’ਚ ਪਿਊਰੀਫਾਇਰ ਦੇਖਿਆ ਜਾ ਸਕਦਾ ਹੈ ਜੋ ਪਾਣੀ ’ਚੋਂ ਹਰ ਤਰ੍ਹਾਂ ਦੀ ਗੰਦਗੀ ਬਾਹਰ ਕੱਢਣ ’ਚ ਮਦਦ ਕਰਦਾ ਹੈ ਅਤੇ ਉਹ ਸਾਫ ਪਾਣੀ ਸਿਹਤ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਗੱਲ ਕੀਤੀ ਜਾਵੇ ਪੁਰਾਣੇ ਜ਼ਮਾਨੇ ਦੀ ਤਾਂ ਉਸ ਸਮੇਂ ’ਚ ਅਜਿਹੀ ਸਹੂਲਤ ਨਹੀਂ ਸੀ ਉਦੋਂ ਲੋਕ ਤਾਂਬੇ ਦੇ ਭਾਡਿਆਂ ’ਚ ਪੀਣ ਦਾ ਪਾਣੀ ਸਟੋਰ ਕਰਦੇ ਸੀ ਇਸ ਨੂੰ ਬਹੁਤ ਹੀ ਵਧੀਆ ਪਿਊਰੀਫਾਇਰ ਮੰਨਿਆ ਜਾਂਦਾ ਸੀ।

ਐਸੀਡੀਟੀ ਗੈਸ, ਕਬਜ਼ ਵਰਗੀਆਂ ਬੀਮਾਰੀਆਂ ਤੋਂ ਵੀ ਮੁਕਤੀ ਮਿਲਦੀ ਹੈ। ਇਹ ਸਰੀਰ ਦੀ ਸਾਰੀ ਗੰਦਗੀ ਨੂੰ ਬਾਹਰ ਕੱਢ ਕੇ ਬੀਮਾਰੀਆਂ ਤੋਂ ਦੂਰ ਰੱਖਦਾ ਹੈ। ਇਸ ਦੇ ਨਾਲ ਹੀ ਲੀਵਰ ਅਤੇ ਕਿਡਨੀ ਨੂੰ ਵੀ ਸਹੀ ਰੱਖਦਾ ਹੈ। ਪੇਟ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਇੰਫੈਕਸ਼ਨ ਨਾਲ ਨਜਿੱਠਣ ਲਈ ਤਾਂਬੇ ਦੇ ਭਾਂਡੇ ’ਚ ਪਾਣੀ ਪੀਣਾ ਲਾਭਦਾਇਦ ਹੰਦਾ ਹੈ। ਤਾਂਬੇ ਦੇ ਭਾਂਡੇ ’ਚ ਪਾਣੀ ਪੀਣ ਨਾਲ ਮੋਟਾਪਾ ਵੀ ਕੰਟਰੋਲ ’ਚ ਰਹਿੰਦਾ ਹੈ।

ਮੇਲਾਨਿਨ ਜੋ ਸਕਿਨ ਤੋਂ ਲੈ ਕੇ ਅੱਖਾਂ ਅਤੇ ਵਾਲਾਂ ਦੇ ਰੰਗ ਲਈ ਜ਼ਿੰਮੇਵਾਰ ਹੁੰਦਾ ਹੈ ਉਸ ਦੇ ਬਣਨ ਲਈ ਤਾਂਬਾ ਬਹੁਤ ਹੀ ਜ਼ਰੂਰੀ ਹੈ। ਮੇਲਾਨਿਨ ਸਕਿਨ ਦੇ ਦਾਗ ਧੱਬਿਆਂ ਤੋਂ ਵੀ ਮੁਕਤ ਕਰਦਾ ਹੈ ਤਾਂਬੇ ’ਚ ਮੌਜੂਦ ਮਿਨਰਲਸ ਕਾਰਡੀਓਵੈਸਕੁਲਰ ਸਿਹਤ ਦੇ ਨਾਲ-ਨਾਲ ਦਿਲ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਹੀ ਦੂਰ ਰੱਖਦਾ ਹੈ। ਹਾਰਟ ਅਟੈਕ ਦੇ ਖਤਰੇ ਤੋਂ ਬਚਣ ਲਈ ਤਾਂਬੇ ਦੇ ਭਾਂਡੇ ’ਚ ਪਾਣੀ ਪੀਣਾ ਚਾਹੀਦਾ ਹੈ।

Health