ਮਲ ਨੂੰ ਸਖ਼ਤ ਬਣਾ ਕੇ ਬਵਾਸੀਰ ਤੇ ਫਿਸ਼ਰ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਹਨ ਇਹ 10 ਚੀਜ਼ਾਂ

ਮਲ ਨੂੰ ਸਖ਼ਤ ਬਣਾ ਕੇ ਬਵਾਸੀਰ ਤੇ ਫਿਸ਼ਰ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਹਨ ਇਹ 10 ਚੀਜ਼ਾਂ

ਕਬਜ਼ ਕੋਈ ਅਜਿਹੀ ਸਮੱਸਿਆ ਨਹੀਂ ਹੈ ਜਿਸ ਨੂੰ ਦੂਰ ਕਰਨਾ ਸੰਭਵ ਨਹੀਂ ਹੈ, ਪਰ ਇਸ ਨੂੰ ਨਜ਼ਰਅੰਦਾਜ਼ ਕਰਨਾ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਹਾਲਾਂਕਿ ਖਰਾਬ ਜੀਵਨ ਸ਼ੈਲੀ ਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਬਜ਼ ਦੇ ਮੁੱਖ ਕਾਰਨ ਹਨ ਪਰ ਇਨ੍ਹਾਂ ਤੋਂ ਇਲਾਵਾ ਥਾਇਰਾਇਡ ਨੂੰ ਵੀ ਇਸ ਲਈ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ। ਇਸ ਲਈ ਸਮੇਂ-ਸਮੇਂ ‘ਤੇ ਆਪਣਾ ਥਾਇਰਾਇਡ ਟੈਸਟ ਕਰਵਾਉਂਦੇ ਰਹੋ ਅਤੇ ਡਾਕਟਰ ਦੀ ਸਲਾਹ ‘ਤੇ ਇਸ ਦੇ ਲਈ ਨਿਯਮਿਤ ਤੌਰ ‘ਤੇ ਦਵਾਈਆਂ ਲੈਂਦੇ ਰਹੋ।ਫਲ, ਦਾਲਾਂ, ਡੇਅਰੀ ਉਤਪਾਦਾਂ ਵਰਗੀਆਂ ਸਿਹਤਮੰਦ ਚੀਜ਼ਾਂ ਦਾ ਸੇਵਨ ਕਰਨ ਵਾਲਿਆਂ ਨੂੰ ਵੀ ਕਬਜ਼ ਦੀ ਸ਼ਿਕਾਇਤ ਹੋ ਸਕਦੀ ਹੈ, ਇਸ ਲਈ ਅੱਜ ਅਸੀਂ ਅਜਿਹੇ ਭੋਜਨ ਪਦਾਰਥਾਂ ਬਾਰੇ ਜਾਣਾਂਗੇ ਜੋ ਕਬਜ਼ ਨੂੰ ਜਨਮ ਦਿੰਦੇ ਹਨ ਜਾਂ ਇਸ ਨੂੰ ਗੰਭੀਰ ਬਣਾ ਸਕਦੇ ਹਨ

ਜਦੋਂ ਕਬਜ਼ ਪੈਦਾ ਕਰਨ ਵਾਲੇ ਖ਼ੁਰਾਕੀ ਪਦਾਰਥਾਂ ਦੀ ਗੱਲ ਆਉਂਦੀ ਹੈ ਤਾਂ ਕੇਲੇ ਬਾਰੇ ਅਕਸਰ ਉਲਝਣ ਹੁੰਦੀ ਹੈ। ਕੁਝ ਲੋਕ ਕਹਿੰਦੇ ਹਨ ਕਿ ਇਹ ਮਲ ਨੂੰ ਸਖ਼ਤ ਬਣਾਉਂਦਾ ਹੈ ਜਦੋਂਕਿ ਕੁਝ ਲੋਕ ਮੰਨਦੇ ਹਨ ਕਿ ਇਹ ਮਲ ਨੂੰ ਸਖ਼ਤ ਹੋਣ ਤੋਂ ਰੋਕਦਾ ਹੈ। ਇਸ ਲਈ ਇੱਥੇ ਭੰਬਲਭੂਸਾ ਦੂਰ ਕਰੋ, ਜਿੱਥੇ ਕੱਚਾ ਕੇਲਾ ਕਬਜ਼ ਦਾ ਕਾਰਨ ਬਣਦਾ ਹੈ, ਉੱਥੇ ਹੀ ਪੱਕਾ ਕੇਲਾ ਕਬਜ਼ ਤੋਂ ਰਾਹਤ ਦਿਵਾਉਣ ਦਾ ਕੰਮ ਕਰਦਾ ਹੈ।

ਕੈਫੀਨ

ਬਹੁਤ ਜ਼ਿਆਦਾ ਕੌਫੀ, ਕਾਲੀ ਚਾਹ ਦਾ ਸੇਵਨ ਵੀ ਮਲ ਨੂੰ ਸਖ਼ਤ ਬਣਾ ਸਕਦਾ ਹੈ। ਇਸ ਲਈ ਇਸ ਨੂੰ ਜ਼ਿਆਦਾ ਨਾ ਲਓ। ਮਸਾਲਾ ਚਾਹ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰੋ।

ਚਿੱਟੇ ਚੌਲ

ਚਿੱਟੇ ਚੌਲ ਜੋ ਕਿ ਜ਼ਿਆਦਾਤਰ ਘਰਾਂ ਵਿੱਚ ਦੁਪਹਿਰ ਤੇ ਰਾਤ ਦੇ ਖਾਣੇ ਦੌਰਾਨ ਖਾਧੇ ਜਾਂਦੇ ਹਨ, ਇਹ ਵੀ ਮਲ ਨੂੰ ਸਖ਼ਤ ਬਣਾਉਣ ਦਾ ਕੰਮ ਕਰਦੇ ਹਨ। ਕਿਉਂਕਿ ਪ੍ਰੋਸੈਸਿੰਗ ਦੌਰਾਨ ਇਸ ਦੇ ਜ਼ਿਆਦਾਤਰ ਪੌਸ਼ਟਿਕ ਤੱਤ ਅਤੇ ਫਾਈਬਰ ਖਤਮ ਹੋ ਜਾਂਦੇ ਹਨ। ਚਿੱਟੇ ਦੀ ਬਜਾਏ ਭੂਰੇ ਚੌਲ ਖਾਓ।

ਦੁੱਧ ਵਾਲੇ ਪਦਾਰਥ

ਬਹੁਤ ਜ਼ਿਆਦਾ ਡੇਅਰੀ ਉਤਪਾਦਾਂ ਦਾ ਸੇਵਨ ਕਰਨ ਨਾਲ ਵੀ ਕਬਜ਼ ਹੋ ਸਕਦੀ ਹੈ। ਦਰਅਸਲ, ਦੁੱਧ ਤੇ ਹੋਰ ਡੇਅਰੀ ਉਤਪਾਦਾਂ ‘ਚ ਫਾਈਬਰ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜੋ ਕਬਜ਼ ਦੀ ਸਮੱਸਿਆ ਨੂੰ ਹੋਰ ਗੰਭੀਰ ਬਣਾ ਸਕਦੇ ਹਨ। ਬਵਾਸੀਰ ‘ਚ ਦੁੱਧ ਪੀਤਾ ਜਾਵੇ ਤਾਂ ਗੈਸ ਵੀ ਬਣਨ ਲੱਗਦੀ ਹੈ। ਇਸ ਲਈ, ਦੁੱਧ ਨੂੰ ਵੀ ਆਪਣੀ ਖੁਰਾਕ ‘ਚੋਂ ਕੱਢ ਦਿਉ।

Health