ਕੋਰੋਨਾ ਦੇ ਨਵੇਂ ਵੇਰੀਐਂਟ ‘ਓਮੀਕ੍ਰਾਨ’ ਤੋਂ ਕੀ ਬਚਾ ਸਕੇਗੀ ਵੈਕਸੀਨ, ਜਾਣੋ ਫਾਈਜ਼ਰ ਤੇ ਬਾਓਐੱਨਟੈੱਕ ਨੇ ਕੀ ਕਿਹਾ

ਕੋਰੋਨਾ ਦੇ ਨਵੇਂ ਵੇਰੀਐਂਟ ‘ਓਮੀਕ੍ਰਾਨ’ ਤੋਂ ਕੀ ਬਚਾ ਸਕੇਗੀ ਵੈਕਸੀਨ, ਜਾਣੋ ਫਾਈਜ਼ਰ ਤੇ ਬਾਓਐੱਨਟੈੱਕ ਨੇ ਕੀ ਕਿਹਾ

ਵਾਸ਼ਿੰਗਟਨ : ਦੱਖਣੀ ਅਫਰੀਕਾ ‘ਚ ਪਾਏ ਜਾਣ ਵਾਲੇ ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮੀਕ੍ਰਾਨ’ ਦੇ ਸਾਹਮਣੇ ਆਉਣ ਤੋਂ ਬਾਅਦ ਦੁਨੀਆ ‘ਚ ਦਹਿਸ਼ਤ ਫੈਲ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਓਮੀਕ੍ਰਾਨ ਡੈਲਟਾ ਵੇਰੀਐਟ ਤੋਂ ਜ਼ਿਆਦਾ ਖਤਰਨਾਕ ਹੈ। ਵਿਗਿਆਨੀਆਂ ਨੂੰ ਡਰ ਹੈ ਕਿ ਇਹ ਨਵਾਂ ਰੂਪ ਕੋਰੋਨਾ ਵੈਕਸੀਨ ਨੂੰ ਵੀ ਬੇਅਸਰ ਕਰ ਸਕਦਾ ਹੈ। ਇਸ ਵੇਰੀਐਂਟ ਨੂੰ ਸਭ ਤੋਂ ਪਹਿਲਾਂ 24 ਨਵੰਬਰ ਨੂੰ ਦੱਖਣੀ ਅਫਰੀਕਾ ਵਿਚ ਖੋਜਿਆ ਗਿਆ ਸੀ। ਇਸ ਦੇ ਨਾਲ ਹੀ ਦਵਾਈ ਕੰਪਨੀਆਂ Pfizer ਤੇ BioNtech ਦੇ ਬਿਆਨ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ।

ਸ਼ਨਿਚਰਵਾਰ ਨੂੰ ਫਾਰਮਾਸਿਊਟੀਕਲ ਕੰਪਨੀਆਂ Pfizer ਤੇ BioNtech ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੈ ਕਿ ਕੀ ਉਨ੍ਹਾਂ ਦੀ ਵੈਕਸੀਨ ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰਾਨ’ ਦਾ ਇਲਾਜ ਕਰਨ ‘ਚ ਸਮਰੱਥ ਹੈ ਜਾਂ ਨਹੀਂ। ਸਪੁਤਨਿਕ ਨੇ ਕਿਹਾ ਕਿ ਕੰਪਨੀਆਂ ਨੇ ਲਗਭਗ 100 ਦਿਨਾਂ ਵਿਚ ਇਸ ਨਵੇਂ ਰੂਪ ਦੇ ਵਿਰੁੱਧ ਇਕ ਨਵਾਂ ਟੀਕਾ ਵਿਕਸਤ ਕਰਨ ਦਾ ਵਾਅਦਾ ਕੀਤਾ ਹੈ। ਵਿਸ਼ਵ ਸਿਹਤ ਸੰਗਠਨ ਨੇ ਵੀ ਨਵੇਂ ਰੂਪ B.1.1 ਬਾਰੇ ਚਿੰਤਾ ਪ੍ਰਗਟ ਕੀਤੀ ਹੈ। WHO ਨੇ ਇਸ ਨੂੰ ਚਿੰਤਾ ਦੇ ਰੂਪ ਵਜੋਂ ਸ਼੍ਰੇਣੀਬੱਧ ਕੀਤਾ ਹੈ। ਦੱਖਣੀ ਅਫ਼ਰੀਕਾ ਵਿਚ ਪਾਏ ਜਾਣ ਵਾਲੇ ਇਸ ਰੂਪ ਨੂੰ ‘ਬੋਤਸਵਾਨਾ ਵੇਰੀਐਂਟ’ ਵੀ ਕਿਹਾ ਜਾਂਦਾ ਹੈ

ਕੰਪਨੀ ਨੇ ਆਪਣੇ ਬਿਆਨ ‘ਚ ਕਿਹਾ ਕਿ ਜੇਕਰ ਇਹ ਵੇਰੀਐਂਟ ਵੈਕਸੀਨ ਦੇ ਖਿਲਾਫ ਬੇਅਸਰ ਰਹਿੰਦਾ ਹੈ ਤਾਂ Pfizer ਤੇ BioNtech ਲਗਭਗ 100 ਦਿਨਾਂ ‘ਚ ਉਸ ਵੇਰੀਐਂਟ ਦੇ ਖਿਲਾਫ ਪ੍ਰਭਾਵੀ ਟੀਕਾ ਵਿਕਸਿਤ ਕਰਨ ਤੇ ਪੈਦਾ ਕਰਨ ਦੇ ਯੋਗ ਹੋ ਜਾਣਗੇ। Pfizer ਤੇ BioNTech ਨੇ ਕਿਹਾ ਕਿ ਉਨ੍ਹਾਂ ਕੋਲ ਅਗਲੇ ਦੋ ਹਫ਼ਤਿਆਂ ਦੇ ਅੰਦਰ ਓਮੀਕ੍ਰਾਨ ‘ਤੇ ਹੋਰ ਡੇਟਾ ਉਪਲਬਧ ਹੋਵੇਗਾ। ਬਿਆਨ ‘ਚ ਕਿਹਾ ਗਿਆ ਹੈ ਕਿ ਨਵਾਂ ਵੇਰੀਐਂਟ ਪਹਿਲਾਂ ਮਿਲਡ ਚਿਕਲ ਵੇਰੀਐਂਟ ਤੋਂ ਕਾਫੀ ਵੱਖਰਾ ਹੈ।

ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਫਾਰਮਾਸਿਊਟੀਕਲ ਕੰਪਨੀਆਂ ਨੇ ਆਪਣੀ ਵੈਕਸੀਨ ਨੂੰ ਨਵੇਂ ਸੰਭਾਵੀ ਰੂਪ ਵਿਚ ਢਾਲਣ ਲਈ ਮਹੀਨੇ ਪਹਿਲਾਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਵਿਸ਼ਵ ਵਪਾਰ ਸੰਗਠਨ (ਡਬਲਯੂਟੀਓ) ਨੇ ਸ਼ਨਿਚਰਵਾਰ ਨੂੰ ਓਮੀਕ੍ਰਾਨ ਵੇਰੀਐਂਟ ਦੇ ਫੈਲਣ ਦੇ ਵਿਚਕਾਰ ਹੋਣ ਵਾਲੀ 12ਵੀਂ ਮੰਤਰੀ ਪੱਧਰੀ ਕਾਨਫਰੰਸ (MC12) ਨੂੰ ਮੁਲਤਵੀ ਕਰ ਦਿੱਤਾ। ਭਾਰਤ ਵੀ ਨਵੇਂ ਵੇਰੀਐਂਟ ਨੂੰ ਲੈ ਕੇ ਸਾਵਧਾਨ ਹੋ ਗਿਆ ਹੈ। ਬ੍ਰਿਟੇਨ, ਇਟਲੀ ਤੇ ਇਜ਼ਰਾਈਲ ਸਣੇ ਕਈ ਦੇਸ਼ਾਂ ਨੇ ਦੱਖਣੀ ਅਫਰੀਕਾ, ਲੇਸੇਟੋ, ਬੋਤਸਵਾਨਾ, ਜ਼ਿੰਬਾਬਵੇ, ਮੋਜ਼ਾਮਬੀਕ, ਨਾਬੀਆ ਤੇ ਈਸਵਾਤੀਨੀ ਲਈ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ।

Featured International