ਹੁਣ ਆਨਲਾਈਨ ਫਾਈਲ ਕਰੋ EPF ਨਾਮਿਨੀ ਦੀ ਡਿਟੇਲ, ਇਸ ਆਸਾਨ ਤਰੀਕੇ ਨੂੰ ਕਰੋ ਫਾਲੋ

ਹੁਣ ਆਨਲਾਈਨ ਫਾਈਲ ਕਰੋ EPF ਨਾਮਿਨੀ ਦੀ ਡਿਟੇਲ, ਇਸ ਆਸਾਨ ਤਰੀਕੇ ਨੂੰ ਕਰੋ ਫਾਲੋ

ਨਵੀਂ ਦਿੱਲੀ : Employees’ Provident Fund (EPF) ਹਮੇਸ਼ਾ ਤੋਂ ਹੀ ਮੁਲਾਜ਼ਮਾਂ ਲਈ ਨਿਵੇਸ਼ ਤੇ ਬਚਤ ਦਾ ਇਕ ਸਭ ਤੋਂ ਪਸੰਦੀਦਾ ਮਾਧਮ ਰਿਹਾ ਹੈ। EPF ‘ਚ ਨਿਵੇਸ਼ ਨਾ ਸਿਰਫ਼ ਬਿਹਤਰ ਵਿਆਜ ਦਰ ਦਾ ਲਾਭ ਹਾਸਲ ਹੁੰਦਾ ਹੈ ਬਲਕਿ ਟੈਕਸ ਸੇਵਿੰਗ ‘ਚ ਵੀ ਮਦਦ ਮਿਲਦੀ ਹੈ। EPF ਨੂੰ ਮੈਨੇਜ ਕਰਨ ਵਾਲੀ ਸੰਸਥਾ EPFO ਆਪਣੇ ਨਿਵੇਸ਼ਕਾਂ ਨੂੰ ਵੈੱਬਸਾਈਟ ਰਾਹੀਂ ਅਕਾਊਂਟ ਨਾਮੀਨੇਸ਼ਨ ਦੀ ਜਾਣਕਾਰੀ ਨੂੰ ਆਨਲਾਈਨ ਜਮ੍ਹਾਂ ਕਰਵਾਉਣ ਦੀ ਸੁਵਿਧਾ ਦਿੰਦੀ ਹੈ। EPF ਮੈਂਬਰ ਦੀ ਮੌਤ ਜਾਂ ਹੋਰ ਅਚਾਨਕ ਘਟਨਾ ਵਰਗੀਆਂ ਪਰੇਸ਼ਾਨੀਆਂ ਤੋਂ ਬਚਣ ਲਈ ਅਕਾਊਂਟ ਦਾ ਨਾਮਿਨੀ ਬਣਾਉਣਾ ਜ਼ਰੂਰੀ ਹੁੰਦਾ ਹੈ।

EPFO ‘ਚ ਵੀ ਆਪਣੇ ਟਵਿੱਟਰ ਰਾਹੀਂ e-nomination ਸੁਵਿਧਾ ਬਾਰੇ ਜਾਣਕਾਰੀ ਉਪਲਬਧ ਕਰਵਾਈ ਹੈ। EPFO ਨੇ ਆਪਣੇ ਟਵੀਟ ‘ਚ ਲਿਖਿਆ ਹੈ- “Provident Fund (PF), ਪੈਨਸ਼ਨ (EPS) ਤੇ ਇੰਸ਼ੋਰੈਂਸ (EDLI) ਸੇਵਾਵਾਂ ਦਾ ਆਨਲਾਈਨ ਲਾਭ ਲੈ ਲਈ ਅੱਜ ਹੀ ਆਪਣਾ e-nomination ਫਾਈਲ ਕਰੋ।

ਨਾਲ ਹੀ ਟਵੀਟ ‘ਚ ਇਹ ਵੀ ਲਿਖਿਆ ਹੈ- ‘ਆਪਣੀ ਪਤਨੀ, ਬੱਚਿਆਂ ਤੇ ਮਾਂ-ਪਿਓ ਦਾ ਧਿਆਨ ਰੱਖਣ ਲਈ ਤੇ ਆਨਲਾਈਨ PF, ਪੈਨਸ਼ਨ ਤੇ ਇੰਸ਼ੋਰੈਂਸ ਰਾਹੀਂ ਉਨ੍ਹਾਂ ਨੂੰ ਸਸ਼ਕਤ ਬਣਾਉਣ ਲਈ ਮੈਂ ਆਪਣਾ ਨਾਮੀਨੇਸ਼ਨ ਫਾਈਲ ਕਰ ਦਿੱਤਾ ਹੈ। ਤੁਸੀਂ ਵੀ ਆਸਾਨੀ ਨਾਲ ਇਸ ਨੂੰ ਕਰ ਸਕਦੇ ਹਨ।’

– EPF ਅਕਾਊਂਟ ‘ਚ ਆਨਲਾਈਨ ਰਾਹੀਂ ਆਪਣਾ ਨਾਮਨੀ ਫਾਈਲ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ EPFO ਦੀ ਅਧਿਕਾਰਤ ਵੈੱਬਸਾਈਟ www.epfindia.gov.in ‘ਤੇ ਜਾਣਾ ਹੋਵੇਗਾ।

– ਜਿੱਥੇ ਆਪਣਾ UAN no. ‘ਤੇ ਪਾਸਵਰਡ ਫਿਲ ਕਰ ਕੇ ਲਾਗਈਨ ਕਰਨਾ ਹੋਵੇਗਾ। ਇਸ ਤੋਂ ਬਾਅਦ ਮੈਨੇਜ ਟੈਬ ‘ਤੇ ਕਲਿੱਕ ਕਰ ਕੇ ਈ-ਨਾਮੀਨੇਸ਼ਨ ਦੇ ਚੋਣ ਨੂੰ ਚੁਣਨਾ ਹੋਵੇਗਾ। ਇਸ ਤੋਂ ਬਾਅਦ ਜੋ ਪੇਜ ਖੁਲ੍ਹੇਗਾ ਉੱਥੇ ਮੈਂਬਰ ਦੀ ਪੂਰੀ ਜਾਣਕਾਰੀ ਜਿਵੇਂ ਕਿ UAN, ਨਾਂ ਤੇ ਜਨਮ ਤਾਰੀਕ ਦਿਖਾਈ ਦੇਵੇਗੀ। ਉਸ ਤੋਂਂ ਬਾਅਦ ਆਪਣੇ ਵਰਤਮਾਨ ਤੇ ਸਥਾਈ ਪਤੇ ਦੀ ਜਾਣਕਾਰੀ ਦਰਜ ਕਰ ਕੇ ਸੇਵ ‘ਤੇ ਕਲਿੱਕ ਕਰਨਾ ਹੋਵੇਗਾ।

 

 

 

Business