9 ਅਗਸਤ ਤੋਂ ਸਸਤਾ ਮਿਲੇਗਾ Gold, ਇਸ ਤਰੀਕੇ ਨਾਲ ਖਰੀਦਣ ‘ਤੇ ਮਿਲੇਗਾ ਫਾਇਦਾ

9 ਅਗਸਤ ਤੋਂ ਸਸਤਾ ਮਿਲੇਗਾ Gold, ਇਸ ਤਰੀਕੇ ਨਾਲ ਖਰੀਦਣ ‘ਤੇ ਮਿਲੇਗਾ ਫਾਇਦਾ

ਨਵੀਂ ਦਿੱਲੀ:  ਸਰਕਾਰੀ Gold Scheme ‘ਚ ਪੈਸਾ ਲਗਾਉਣ ਦਾ ਫਿਰ ਮੌਕਾ ਆ ਰਿਹਾ ਹੈ। Sovereign Gold Bond Scheme ਸਕੀਮ 2021-22 ਦੀ 5ਵੀਂ ਕਿਸ਼ਤ ਨਿਵੇਸ਼ ਲਈ 9 ਅਗਸਤ ਨੂੰ ਖੁੱਲ੍ਹੇਗੀ। ਇਸ ਵਿਚ ਤੁਸੀਂ ਬਾਜ਼ਾਰ ਤੋਂ ਸਸਤਾ ਸੋਨਾ ਖਰੀਦ ਸਕਦੇ ਹੋ। ਇਸ ਵਿਚ 10 ਗ੍ਰਾਮ ਸੋਨੇ ਦੀ ਇਕ ਯੂਨਿਟ 4,790 ਰੁਪਏ ਦੀ ਹੋਵੇਗੀ। ਇਕ ਯੂਨਿਟ ਇਕ ਗ੍ਰਾਮ ਸੋਨੇ ਦੇ ਬਰਾਬਰ ਹੈ।

ਵਿੱਤ ਮੰਤਰਾਲੇ ਨੇ ਦੱਸਿਆ ਕਿ ਇਸ ਸਕੀਮ ਦੀ 5ਵੀਂ ਕਿਸ਼ਤ ਲਈ ਤੈਅ ਕੀਮਤ ਚੌਥੀ ਕਿਸ਼ਤ ਦੇ ਮੁਕਾਬਲੇ ਘੱਟ ਹੈ। ਮੰਤਰਾਲੇ ਨੇ ਕਿਹਾ ਕਿ Sovereign Gold Bond Scheme 2021-22 ਸੀਰੀਜ਼ ਦੀ ਪੰਜਵੀਂ ਕਿਸ਼ਤ ਨੌਂ ਅਗਸਤ ਨੂੰ ਖੁੱਲ੍ਹ ਕੇ 13 ਅਗਸਤ ਨੂੰ ਬੰਦ ਹੋਵੇਗੀ। ਨਿਵੇਸ਼ਕਾਂ ਨੂੰ 17 ਅਗਸਤ, 2021 ਗੋਲਡ ਬਾਂਡ ਜਾਰੀ ਕਰ ਦਿੱਤੇ ਜਾਣਗੇ। ਬਿਆਨ ‘ਚ ਕਿਹਾ ਗਿਆ ਹੈ ਕਿ ਇਸ਼ੂ ਦੀ ਮਿਆਦ ਦੌਰਾਨ ਬਾਂਡ ਦਾ ਮੁੱਲ 4,790 ਰੁਪਏ ਪ੍ਰਤੀ ਗ੍ਰਾਮ ਰਹੇਗਾ।

ਸਰਕਾਰ ਨੇ ਰਿਜ਼ਰਵ ਬੈਂਕ ਨਾਲ ਵਿਚਾਰ-ਵਟਾਂਦਰੇ ‘ਚ ਆਨਲਾਈਨ ਅਪਲਾਈ ਕਰਨ ਵਾਲੇ ਅਤੇ ਡਿਜੀਟਲ ਤਰੀਕੇ ਨਾਲ ਭੁਗਤਾਨ ਕਰਨ ਵਾਲੇ ਨਿਵੇਸ਼ਕਾਂ ਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਦੇਣ ਦਾ ਵੀ ਫ਼ੈਸਲਾ ਕੀਤਾ ਹੈ। ਅਜਿਹੇ ਨਿਵੇਸ਼ਕਾਂ ਲਈ ਇਸ਼ੂ ਮੁੱਲ 4,740 ਰੁਪਏ ਪ੍ਰਤੀ ਗ੍ਰਾਮ ਹੋਵੇਗਾ। ਸੀਰੀਜ਼ ਚਾਰ ਲਈ ਇਸ਼ੂ ਪ੍ਰਾਈਸ 4,807 ਰੁਪਏ ਪ੍ਰਤੀ ਗ੍ਰਾਮ ਸੀ। ਇਹ 12 ਜੁਲਾਈ ਨੂੰ ਖੁੱਲ੍ਹ ਕੇ 16 ਜੁਲਾਈ ਨੂੰ ਬੰਦ ਹੋਇਆ ਸੀ।

ਗੋਲਡ ਬਾਂਡ ਦੀ ਕੀਮਤ ਬਾਜ਼ਾਰ ‘ਚ ਸੋਨੇ ਦੀ ਹਾਜ਼ਰ ਕੀਮਤ ਨਾਲ ਜੁੜੀ ਹੁੰਦੀ ਹੈ। ਇਸ ਵਿਚ ਨਿਵੇਸ਼ ‘ਤੇ ਵਿਆਜ ਦੇ ਰੂਪ ‘ਚ ਵਾਧੂ ਰਿਟਰਨ ਮਿਲਦੀ ਹੈ। ਦੇਸ਼ ਦਾ ਨਾਗਰਿਕ, ਹਿੰਦੂ ਸਾਂਝਾ ਪਰਿਵਾਰ ਟਰੱਸਟ, ਯੂਨੀਵਰਸਿਟੀ ਤੇ ਚੈਰੀਟੇਬਲ ਸੰਸਥਾ ਇਸ ਵਿਚ ਨਿਵੇਸ਼ ਕਰ ਸਕਦੇ ਹਨ। ਸੌਵਰੇਨ ਗੋਲਡ ਬਾਂਡ ਸਕੀਮ ਅਜਿਹੇ ਨਿਵੇਸ਼ਕਾਂ ਲਈ ਚੰਗੀ ਹੈ ਜਿਹੜੇ ਫਿਜ਼ੀਕਲ ਗੋਲਡ ‘ਚ ਨਿਵੇਸ਼ ਨਹੀਂ ਕਰਨਾ ਚਾਹੁੰਦੇ।

 

 

 

Business