Tuesday, October 8, 2024
ਜੇਕਰ ਟ੍ਰਾਂਜ਼ੈਕਸ਼ਨ ਕੀਤੇ ਬਿਨਾਂ ਬੈਂਕ ਅਕਾਊਂਟ ‘ਚੋਂ ਕੱਟੇ ਗਏ ਹਨ ਪੈਸੇ ਤਾਂ ਇੰਝ ਕਰੋ ਸ਼ਿਕਾਇਤ

ਜੇਕਰ ਟ੍ਰਾਂਜ਼ੈਕਸ਼ਨ ਕੀਤੇ ਬਿਨਾਂ ਬੈਂਕ ਅਕਾਊਂਟ ‘ਚੋਂ ਕੱਟੇ ਗਏ ਹਨ ਪੈਸੇ ਤਾਂ ਇੰਝ ਕਰੋ ਸ਼ਿਕਾਇਤ

ਕਈ ਵਾਰ ਗਾਹਕਾਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਨੇ ਕੋਈ ਟ੍ਰਾਂਜ਼ੈਕਸ਼ਨ ਨਹੀਂ ਕੀਤੀ ਫਿਰ ਵੀ ਉਨ੍ਹਾਂ ਦੇ ਖਾਤੇ ‘ਚੋਂ ਪੈਸੇ ਕੱਟੇ ਗਏ। ਜਦੋਂ ਬੈਂਕ ਵੱਲੋਂ ਮੈਸੇਜ ਆਉਂਦਾ ਹੈ ਤਾਂ ਇਸ ਦੀ ਜਾਣਕਾਰੀ ਮਿਲਦੀ ਹੈ। ਜੇਕਰ ਤੁਹਾਡੇ ਨਾਲ ਅਜਿਹਾ ਕਦੀ ਹੋਇਆ ਹੈ ਤਾਂ ਅਸੀਂ ਤੁਹਾਡੀ ਅੱਜ ਮਦਦ ਕਰਨ ਜਾ ਰਹੇ ਹਾਂ। ਤੁਸੀਂ ਇਸ ਤਰ੍ਹਾਂ ਦੇ ਕੇਸ ਵਿਚ ਘਰ ਬੈਠੇ ਸ਼ਿਕਾਇਤ ਕਰ ਸਕਦੇ ਹੋ। ਦੱਸ ਦੇਈਏ ਬੈਂਕ ਕਦੀ ਬਿਨਾਂ ਕਿਸੇ ਕਾਰਨ ਅਕਾਊਂਟ ‘ਚੋਂ ਪੈਸੇ ਡੈਬਿਟ ਨਹੀਂ ਕਰਦਾ। ਹਰੇਕ ਕਟੌਤੀ ਪਿੱਛੇ ਕੋਈ ਕਾਰਨ ਹੁੰਦਾ ਹੈ ਜਿਸ ਵਿਚ ਚਾਰਜ, ਫੀਸ ਆਦਿ ਸ਼ਾਮਲ ਹੁੰਦੇ ਹਨ। ਜੇਕਰ ਫਿਰ ਵੀ ਖਾਤੇ ‘ਚੋਂ ਪੈਸੇ ਕੱਟੇ ਜਾਣ ਤਾਂ ਆਓ ਜਾਣਦੇ ਹਾਂ ਕਿ ਕਰਨਾ ਚਾਹੀਦਾ ਹੈ।

ਪੈਸੇ ਕੱਟਣ ਦੇ ਮੈਸੇਜ ‘ਚ ਵੇਰਵਾ ਲਿਖਿਆ ਹੁੰਦਾ ਹੈ। ਜੇਕਰ ਮੈਸੇਜ ਸਮਝ ਨਾ ਆਵੇ ਜਾਂ ਸੰਦੇਸ਼ ਡਿਲੀਟ ਹੋ ਗਿਆ ਹੈ ਤਾਂ ਬੈਂਕ ਖਾਤੇ ਦੀ ਸਟੇਟਮੈਂਟ ਦੇਖਣੀ ਚਾਹੀਦੀ ਹੈ। ਸਟੇਟਮੈਂਟ ਆਨਲਾਈਨ ਬੈਂਕਿੰਗ ਜ਼ਰੀਏ ਚੈੱਕ ਕਰ ਸਕਦੇ ਹੋ। ਜੇਕਰ ਇੰਟਰਨੈੱਟ ਬੈਂਕਿੰਗ ਦਾ ਇਸਤੇਮਾਲ ਨਹੀਂ ਕਰਦੇ ਹੋ ਤਾਂ ਪਾਸਬੁੱਕ ਵਿਚ ਐਂਟਰੀ ਕਰਵਾ ਲਓ। ਦੱਸ ਦੇਈਏ ਕਿ ਸਟੇਟਮੈਂਟ ‘ਚ ਪਤਾ ਚੱਲ ਜਾਂਦਾ ਹੈ ਕਿ ਪੈਸੇ ਕਿਸ ਕਾਰਨ ਡੈਬਿਟ ਹੋਏ ਹਨ।

ਜੇਕਰ ਤੁਹਾਨੂੰ ਲਗਦਾ ਹੈ ਕਿ ਪੈਸੇ ਗ਼ਲਤ ਕਾਰਨ ਕਰਕੇ ਕੱਟੇ ਗਏ ਹਨ ਤਾਂ ਤੁਸੀਂ ਆਨਲਾਈਨ ਇਸ ਦੀ ਸ਼ਿਕਾਇਤ ਕਰ ਸਕਦੇ ਹੋ। ਐੱਸਬੀਆਈ ਦੇ ਗਾਹਕ ਬੈਂਕ ਦੀ ਅਧਿਕਾਰਤ ਵੈੱਬਸਾਈਟ  ‘ਤੇ ਜਾਣ। ਜਿੱਥੇ ਸ਼ਿਕਾਇਤ ਕਰਨ ਦੀ ਆਪਸ਼ਨ ‘ਤੇ ਜਾਓ। ਫਿਰ ਜਿਸ ਵੀ ਸੰਦਰਭ ‘ਚ ਕੰਪਲੇਟ ਕਰਨੀ ਹੈ, ਉਸ ਆਪਸ਼ਨ ਨੂੰ ਸਿਲੈਕਟ ਕਰੋ। ਹੁਣ ਮੰਗੀ ਗਈ ਜਾਣਕਾਰੀ ਭਰ ਕੇ ਸ਼ਿਕਾਇਤ ਕਰ ਦਿਉ। ਬੈਂਕ ਜਲਦ ਇਸ ਦਾ ਹੱਲ ਕੱਢੇਗਾ।

Business