ਕੈਨੇਡਾ ਬੈਠੇ ਗੈਂਗਸਟਰ ਦੇ ਸਾਥੀ ਹੈਂਡ ਗ੍ਰਨੇਡ ਅਤੇ ਪਸਤੌਲ ਸਣੇ ਕਾਬੂ

ਕੈਨੇਡਾ ਬੈਠੇ ਗੈਂਗਸਟਰ ਦੇ ਸਾਥੀ ਹੈਂਡ ਗ੍ਰਨੇਡ ਅਤੇ ਪਸਤੌਲ ਸਣੇ ਕਾਬੂ

ਪੰਜਾਬ ਪੁਲਿਸ ਉਪਰ ਹੈਂਡ ਗ੍ਰਨੇਡ ਸੁੱਟਣ ਦੇ ਯਤਨ ਦੌਰਾਨ ਕਾਬੂ ਤਿੰਨ ਜਣਿਆਂ ਦਾ ਸਬੰਧ ਕੈਨੇਡਾ ਬੈਠੇ ਗੈਂਗਸਟਰ ਅਰਸ਼ਦੀਪ ਡੱਲਾ ਨਾਲ ਦੱਸਿਆ ਜਾ ਰਿਹਾ ਹੈ। ਮੋਗਾ ਪੁਲਿਸ ਮੁਤਾਬਕ ਖਾਲਿਸਤਾਨ ਟਾਈਗਰ ਫ਼ੋਰਸ ਦੇ ਅਰਸ਼ਦੀਪ ਡੱਲਾ ਨੇ ਇਨ੍ਹਾਂ ਤਿੰਨਾਂ ਨੂੰ ਹਥ ਗੋਲੇ ਮੁਹੱਈਆ ਕਰਵਾਏ। ਮੋਗਾ ਪੁਲਿਸ ਵੱਲੋਂ ਕਾਬੂ ਤਿੰਨ ਜਣਿਆਂ ਦੀ ਸ਼ਨਾਖ਼ਤ ਗੁਰਪ੍ਰੀਤ ਸਿੰਘ ਗੋਪੀ, ਵਰਿੰਦਰ ਸਿੰਘ ਵਿੰਦਾ ਅਤੇ ਬਲਜੀਤ ਸਿੰਘ ਵਜੋਂ ਕੀਤੀ ਗਈ ਹੈ। ਇਨ੍ਹਾਂ ਕੋਲੋਂ 2 ਹਥ ਗੋਲੇ, 9 ਐਮ.ਐਮ. ਦੇ 2 ਪਸਤੌਲ, 3 ਮੈਗਜ਼ੀਨ ਅਤੇ 18 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।

Canada International