ਜਲੰਧਰ : ਜ਼ਿਲ੍ਹੇ ਵਿਚ 1881 ਸੇਵਾ ਵੋਟਰ ਹਨ, ਜਿਨ੍ਹਾਂ ਦੀ ਚੋਣਾਂ ਵਿਚ ਭਾਗੀਦਾਰੀ ਇਲੈਕਟ੍ਰਾਨਿਕਲੀ ਟਰਾਂਸਮੀਟਿਡ ਪੋਸਟਲ ਬੈਲਟ ਸਿਸਟਮ (ਈਟੀਪੀਬੀਐੱਸ) ਰਾਹੀਂ ਯਕੀਨੀ ਬਣਾਈ ਜਾਵੇਗੀ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਮੂਹ ਰਿਟਰਨਿੰਗ ਅਫ਼ਸਰਾਂ/ਆਈਟੀ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਰਵਿਸ ਵੋਟਰਾਂ ਨੂੰ ਪੋਸਟਲ ਬੈਲਟ ਸਮੇਂ ਸਿਰ ਪ੍ਰਦਾਨ ਕਰਨ ਲਈ ਹਦਾਇਤਾਂ ਦਿੱਤੀਆਂ। ਡੀਸੀ ਨੇ ਕਿਹਾ ਕਿ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਸਰਵਿਸ ਵੋਟਰਾਂ ਨੂੰ ਆਪਣਾ ਪੋਸਟਲ ਬੈਲਟ ਇਲੈਕਟ੍ਰਾਨਿਕ ਤਰੀਕੇ ਨਾਲ ਮਿਲੇਗਾ ਅਤੇ ਉਹ ਇਸ ਨੂੰ ਡਾਕ ਰਾਹੀਂ ਭੇਜਣਗੇ। ਉਨ੍ਹਾਂ ਕਿਹਾ ਕਿ ਰਿਟਰਨਿੰਗ ਅਫ਼ਸਰਾਂ ਅਤੇ ਉਨ੍ਹਾਂ ਦੀਆਂ ਟੀਮਾਂ ਵੱਲੋਂ ਇਸ ਸਬੰਧੀ ਲੋੜੀਂਦੀਆਂ ਤਿਆਰੀਆਂ ਪਹਿਲਾਂ ਹੀ ਕਰ ਲਈਆਂ ਗਈਆਂ ਹਨ ਤਾਂ ਜੋ ਇਸ ਕੰਮ ਨੂੰ ਬਿਨਾਂ ਕਿਸੇ ਦਿੱਕਤ ਦੇ ਨੇਪਰੇ ਚਾੜਿ੍ਹਆ ਜਾ ਸਕੇ। ਉਨ੍ਹਾਂ ਕਿਹਾ ਕਿ ਸੇਵਾ ਵੋਟਰ ਆਪਣੀ ਵੋਟ ਪਾਉਣ ਲਈ ਪੋਸਟਲ ਬੈਲਟ ਡਾਊਨਲੋਡ ਕਰ ਸਕਦੇ ਹਨ ਅਤੇ ਫਿਰ ਇਸ ਨੂੰ ਡਾਕ ਰਾਹੀਂ ਰਿਟਰਨਿੰਗ ਅਫ਼ਸਰ ਨੂੰ ਭੇਜ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਵਿਸ ਵੋਟਰਾਂ ਨੂੰ ਪੋਸਟਲ ਬੈਲਟ ਪੇਪਰ ਰਿਟਰਨਿੰਗ ਅਫ਼ਸਰ ਵੱਲੋਂ ਰਿਕਾਰਡ ਦਫ਼ਤਰ ਰਾਹੀਂ ਭੇਜੇ ਜਾਣਗੇ।ਮੀਟਿੰਗ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰਰੀਤ ਸਿੰਘ ਨੇ ਰਿਟਰਨਿੰਗ ਅਫ਼ਸਰਾਂ ਨਾਲ ਈਵੀਐੱਮ ਡਿਸਪਰਸਲ/ਕੁਲੈਕਸ਼ਨ ਸੈਂਟਰ, ਈਵੀਐੱਮ ਸਟਰਾਂਗ ਰੂਮ ਅਤੇ ਵਿਧਾਨ ਸਭਾ ਚੋਣਾਂ- 2022 ਲਈ ਨਿਰਧਾਰਿਤ ਗਿਣਤੀ ਕੇਂਦਰ ਦੀ ਜਗ੍ਹਾ ਦਾ ਦੌਰਾ ਕੀਤਾ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲੰਧਰ ਉੱਤਰੀ, ਜਲੰਧਰ ਪੱਛਮੀ, ਜਲੰਧਰ ਕੈਂਟ, ਜਲੰਧਰ ਕੇਂਦਰੀ, ਕਰਤਾਰਪੁਰ, ਆਦਮਪੁਰ, ਨਕੋਦਰ, ਸ਼ਾਹਕੋਟ ਅਤੇ ਫਿਲੌਰ ਸਮੇਤ ਸਮੂਹ 9 ਹਲਕਿਆਂ ਵਿਚ ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ 14 ਫਰਵਰੀ ਨੂੰ ਵੋਟਾਂ ਪੈਣ ਤੋਂ ਬਾਅਦ ਵੋਟਾਂ ਦੀ ਗਿਣਤੀ 10 ਮਾਰਚ ਨੂੰ ਮਹਾਨਗਰ ‘ਚ ਸਟੇਟ ਪਟਵਾਰ ਸਕੂਲ, ਡਾਇਰੈਕਟਰ ਲੈਂਡ ਰਿਕਾਰਡ, ਜਿਮਨੇਜ਼ੀਅਮ ਹਾਲ ਅਤੇ ਸਪੋਰਟਸ ਕਾਲਜ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਫਿਲੌਰ ਅਤੇ ਨਕੋਦਰ ਹਲਕੇ ਦੀਆਂ ਵੋਟਾਂ ਦੀ ਗਿਣਤੀ ਸਟੇਟ ਪਟਵਾਰ ਸਕੂਲ ਵਿਚ ਕੀਤੀ ਜਾਵੇਗੀ। ਸ਼ਾਹਕੋਟ ਅਤੇ ਕਰਤਾਰਪੁਰ ਹਲਕੇ ਦੀਆਂ ਵੋਟਾਂ ਦੀ ਗਿਣਤੀ ਡਾਇਰੈਕਟਰ ਲੈਂਡ ਰਿਕਾਰਡ, ਕਪੂਰਥਲਾ ਰੋਡ ਵਿਖੇ ਹੋਵੇਗੀ, ਜਦਕਿ ਜਲੰਧਰ ਪੱਛਮੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਸਪੋਰਟਸ ਕਾਲਜ ਦੇ ਜਿਮਨੇਜ਼ੀਅਮ ਹਾਲ ਵਿਚ ਹੋਵੇਗੀ। ਇਸੇ ਤਰ੍ਹਾਂ ਜਲੰਧਰ ਕੇਂਦਰੀ ਹਲਕੇ ਦੀ ਗਿਣਤੀ 5ਵੀਂ ਮੰਜ਼ਿਲ, ਡਾਇਰੈਕਟਰ ਲੈਂਡ ਰਿਕਾਰਡ ਵਿਖੇ ਨਵੀਂ ਬਿਲਡਿੰਗ ਵਿਚ ਹੋਵੇਗੀ, ਜਦਕਿ ਜਲੰਧਰ ਉੱਤਰੀ ਦੀ ਗਿਣਤੀ ਸਪੋਰਟਸ ਕਾਲਜ ਹੋਸਟਲ ਦੇ ਹਾਲ ਵਿਖੇ ਹੋਵੇਗੀ। ਇਸ ਤੋਂ ਇਲਾਵਾ ਜਲੰਧਰ ਕੈਂਟ ਅਤੇ ਆਦਮਪੁਰ ਦੀਆਂ ਵੋਟਾਂ ਦੀ ਗਿਣਤੀ ਕ੍ਰਮਵਾਰ 7ਵੀਂ ਮੰਜ਼ਿਲ ਨਵੀਂ ਬਿਲਡਿੰਗ ਡਾਇਰੈਕਟਰ ਲੈਂਡ ਰਿਕਾਰਡ ਅਤੇ ਮਸਾਵੀ ਹਾਲ, ਤੀਜੀ ਮੰਜ਼ਿਲ ਨਵੀਂ ਬਿਲਡਿੰਗ, ਡਾਇਰੈਕਟਰ ਲੈਂਡ ਰਿਕਾਰਡ, ਕਪੂਰਥਲਾ ਰੋਡ ਵਿਖੇ ਹੋਵੇਗੀ
Related Posts

ਜੱਲ੍ਹਿਆਂਵਾਲਾ ਬਾਗ਼ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਸ੍ਰੋਤ: ਮੋਦੀ
- PN Bureau
- August 29, 2021
- 0
ਅੰਮ੍ਰਿਤਸਰ ਕਿਸਾਨਾਂ ਅਤੇ ਨੌਜਵਾਨ ਜਥੇਬੰਦੀਆ ਦੇ ਵਿਰੋਧ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੁੰਦਰੀਕਰਨ ਤੋਂ ਬਾਅਦ ਇਤਿਹਾਸਕ ਜਲ੍ਹਿਆਂਵਾਲਾ ਬਾਗ ਅੱਜ ਸ਼ਾਮ ਵਰਚੁਅਲ ਤੌਰ ’ਤੇ […]

ਪੰਜਾਬ ਵੱਲੋਂ ਅਮਰੀਕਨ ਚੈਂਬਰ ਆਫ ਕਾਮਰਸ ਨਾਲ ਸਹਿਮਤੀ ਪੱਤਰ ਸਹੀਬੱਧ
- PN Bureau
- September 4, 2021
- 0
ਚੰਡੀਗੜ੍ਹ ਪੰਜਾਬ ਅਤੇ ਅਮਰੀਕੀ ਚੈਂਬਰ ਆਫ ਕਾਮਰਸ ਇਨ ਇੰਡੀਆ (ਐੱਮਚੈੱਮ ਇੰਡੀਆ) ਦਰਮਿਆਨ ਅੱਜ 29ਵੀਂ ਏਜੀਐੱਮ ਦੌਰਾਨ ਸਹਿਮਤੀ ਪੱਤਰ ਸਹੀਬੱਧ ਕੀਤਾ ਗਿਆ, ਜੋ ਅਮਰੀਕਾ ਦੀਆਂ ਮੈਂਬਰ […]

ਕਿਸਾਨਾਂ ਦੇ ਮਸਲੇ ਸਮਝਣ ਲਈ ਗਠਿਤ ਕਮੇਟੀ ਨੇ ਕੀਤੀ ਪਲੇਠੀ ਮੀਟਿੰਗ,
- Editor PN Media
- September 12, 2024
- 0
ਮਾਹਿਰਾਂ ਤੋਂ ਬਿਨਾਂ ਦੋਵਾਂ ਸੂਬਿਆਂ ਦੇ ਅਧਿਕਾਰੀ ਹੋਏ ਸ਼ਾਮਲ ਚੰਡੀਗੜ੍ਹ : ਸਾਰੀਆਂ ਫਸਲਾਂ ’ਤੇ ਘੱਟੋ ਘੱਟ ਸਮਰਥਨ ਮੁੱਲ (MSP) ਦੀ ਗਰੰਟੀ ਤੇ ਹੋਰ ਕਿਸਾਨੀ ਮੰਗਾਂ ਸਮਝਣ […]