ਆਈਐੱਮਐੱਫ ਵੱੱਲੋਂ ਭਾਰਤ ਦੀ ਵਿਕਾਸ ਦਰ 9.5 ਫੀਸਦੀ ਰਹਿਣ ਦੀ ਪੇਸ਼ੀਨਗੋਈ

ਆਈਐੱਮਐੱਫ ਵੱੱਲੋਂ ਭਾਰਤ ਦੀ ਵਿਕਾਸ ਦਰ 9.5 ਫੀਸਦੀ ਰਹਿਣ ਦੀ ਪੇਸ਼ੀਨਗੋਈ

ਵਾਸ਼ਿੰਗਟਨ: ਕੌਮਾਂਤਰੀ ਮੁਦਰਾ ਕੋਸ਼ ਨੇ ਮੰਗਲਵਾਰ ਨੂੰ ਵਿੱਤੀ ਵਰ੍ਹੇ 2021-22 ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਕੇ 9.5 ਫੀਸਦੀ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਆਲਮੀ ਸੰਸਥਾ ਨੇ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੇ ਆਰਥਿਕਤਾ ’ਤੇ ਪਏ ਅਸਰ ਨੂੰ ਦੇਖਦਿਆਂ ਇਹ ਕਦਮ ਚੁੱਕਿਆ ਹੈ। ਚਾਲੂ ਵਿੱਤੀ ਵਰ੍ਹੇ ਲਈ ਅਪਰੈਲ ਵਿੱਚ ਕੌਮਾਂਤਰੀ ਸੰਸਥਾ ਨੇ ਵਿਕਾਸ ਦਰ 12.5 ਫੀਸਦੀ ਰਹਿਣ ਦਾ ਅਨੁਮਾਨ ਲਾਇਆ ਸੀ। ਇਸੇ ਤਰ੍ਹਾਂ ਵਿੱਤੀ ਵਰ੍ਹੇ 2022-23 ਲਈ ਆਰਥਿਕ ਵਿਕਾਸ ਦਰ 8.5 ਫੀਸਦੀ ਰਹਿਣ ਦੀ ਸੰਭਾਵਨਾ ਹੈ, ਜੋ ਅਪਰੈਲ ਦੇ 6.9 ਫੀਸਦੀ ਦੇ ਅਨੁਮਾਨ ਤੋਂ ਵਧ ਹੈ।

Business