ਹੁਮਾ ਕੁਰੈਸ਼ੀ ਕੋਲ ਕਰੀਅਰ ’ਚ ਕਰਨ ਲਈ ਬਹੁਤ ਕੁਝ ਬਾਕੀ

ਹੁਮਾ ਕੁਰੈਸ਼ੀ ਕੋਲ ਕਰੀਅਰ ’ਚ ਕਰਨ ਲਈ ਬਹੁਤ ਕੁਝ ਬਾਕੀ

ਨਵੀਂ ਦਿੱਲੀ: ਅਦਾਕਾਰ ਹੁਮਾ ਕੁਰੈਸ਼ੀ ਨੇ 2012 ਵਿੱਚ ‘ਗੈਂਗਜ਼ ਆਫ ਵਾਸੇਪੁਰ’ ਨਾਲ ਬੌਲੀਵੁੱਡ ’ਚ ਸ਼ੁਰੂਆਤ ਕੀਤੀ। ਇਸ ਮਗਰੋਂ ਉਹ ਕਈ ਮਸ਼ਹੂਰ ਫਿਲਮਾਂ ਜਿਵੇਂ ‘ਡੀ-ਡੇਅ’, ‘ਬਦਲਾਪੁਰ’, ‘ਜੌਲੀ ਐੱਲਐੱਲਬੀ 2’ ਸਮੇਤ ਕਈ ਹੋਰਾਂ ਵਿੱਚ ਵੀ ਦਿਖਾਈ ਦਿੱਤੀ। ਹਿੰਦੀ ਫਿਲਮ ਇੰਡਸਟਰੀ ਵਿੱਚ ਇੱਕ ਦਹਾਕਾ ਪੂਰਾ ਕਰਨ ਜਾ ਰਹੀ ਅਦਾਕਾਰਾ ਭਾਵੇਂ ਆਪਣੇ ਸਫ਼ਰ ਤੋਂ ਖੁਸ਼ ਹੈ ਪਰ ਉਸ ਨੂੰ ਲੱਗਦਾ ਹੈ ਕਿ ਉਸ ਕੋਲ ਕਰਨ ਲਈ ਹਾਲੇ ਬਹੁਤ ਕੁਝ ਬਾਕੀ ਹੈ। ਸਿਲਵਰ ਸਕਰੀਨ ’ਤੇ ਧਮਾਲ ਪਾਉਣ ਮਗਰੋਂ ਹੁਮਾ ਨੇ ਵੈੱਬ ਸੀਰੀਜ਼ ‘ਲੈਲਾ’ ਅਤੇ ‘ਮਹਾਰਾਣੀ’ ਵਿੱਚ ਵੀ ਕਮਾਲ ਦੀ ਪੇਸ਼ਕਾਰੀ ਦਿੱਤੀ। ਬੌਲੀਵੁੱਡ ਵਿੱਚ ਆਪਣੇ ਸਫ਼ਰ ਬਾਰੇ ਆਈਏਐੱਨਐੱਸ ਨਾਲ ਗੱਲ ਕਰਦਿਆਂ ਹੁਮਾ ਨੇ ਕਿਹਾ, ‘‘ਮੈਂ ਖੁਸ਼ ਅਤੇ ਧੰਨਵਾਦੀ ਹਾਂ। ਮੈਨੂੰ ਹਾਲੇ ਵੀ ਲੱਗਦਾ ਹੈ ਕਿ ਮੇਰੇ ਕੋਲ ਕਰਨ ਲਈ ਬਹੁਤ ਕੁਝ ਹੈ।’’ ਨਵੀਂ ਦਿੱਲੀ ਦੀ ਰਹਿਣ ਵਾਲੀ 35 ਸਾਲਾ ਅਦਾਕਾਰ ਆਪਣੀ ਆਉਣ ਵਾਲੀ ਫਿਲਮ ‘ਬੈੱਲ ਬੌਟਮ’ ਦੀਆਂ ਤਿਆਰੀਆਂ ਵਿੱਚ ਰੁੱਝੀ ਹੋਈ ਹੈ, ਜਿਸ ਵਿੱਚ ਉਸ ਨੇ ਅਕਸ਼ੈ ਕੁਮਾਰ ਨਾਲ ਕੰਮ ਕੀਤਾ ਹੈ। ਇਹ ਫਿਲਮ 19 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਅਦਾਕਾਰਾ ਨੇ ਖੁਲਾਸਾ ਕੀਤਾ ਕਿ ਇਹ ਫਿਲਮ ਹਰ ਉਮਰ ਵਰਗ ਦੇ ਲੋਕਾਂ ਨੂੰ ਪਸੰਦ ਆਵੇਗੀ। -ਆਈਏਐੱਨਐੱਸ

Entertainment