ਕੈਨੇਡਾ ਸੈਸਕੈਚਵਨ ਸੂਬੇ ‘ਚ ਹਮਲਾਵਰਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ- 10 ਮੌਤਾਂ 👉ਕਈ ਘੰਟੇ ਤੱਕ ਅਲਰਟ ਜਾਰੀ ਰਿਹਾ

ਕੈਨੇਡਾ ਦੇ ਸੈਸਕੈਚਵਨ ਸੂਬੇ ‘ਚ ਦੋ ਹਮਲਾਵਰਾਂ ਵੱਲੋਂ ਵੱਖ ਵੱਖ ਥਾਈਂ ਤੇਜਧਾਰ ਹਥਿਆਰਾਂ ਨਾਲ ਨਾਲ ਜਾਨਲੇਵਾ ਹਮਲਾ ਕਰਕੇ 10 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ 15 ਦੇ ਕਰੀਬ ਹੋਰ ਲੋਕਾਂ ਜ਼ਖਮੀਂ ਕਰ ਦਿੱਤਾ। ਘਟਨਾ ਐਤਵਾਰ ਸਵੇਰੇ ਸੈਸਕੈਚਵਨ ਦੇ ਸ਼ਹਿਰ ਜੇਮਜ਼ ਸਮਿੱਥ ਵਿਖੇ ਵਾਪਰੀ ਹੈ ਜਿਸ ਤੋਂ ਬਾਅਦ ਪੁਲਿਸ ਸਾਰੇ ਇਲਾਕੇ ‘ਚ ਅਲਰਟ ਜਾਰੀ ਕਰ ਦਿੱਤਾ ਅਤੇ ੳਪਰੋਕਤ ਦੋਵੇਂ ਸ਼ੱਕੀ ਵਿਅਕਤੀਆਂ ਪਾਸੋਂ ਦੂਰ ਰਹਿਣ ਦੀ ਸਲਾਹ ਦੇ ਦਿੱਤੀ ਗਈ। ੳਕਤ ਦੋਵੇਂ ਕਥਿੱਤ ਦੋਵਾਂ ਦੋਸ਼ੀਆਂ ਦੀ ਪਹਿਚਾਣ Damien and Myles Sanderson ਵਜੋਂ ਕੀਤੀ ਗਈ ਹੈ । ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨੇ ਇਸ ਹਿਰਦੇਵੇਦਕ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

(ਗੁਰਮੁੱਖ ਸਿੰਘ ਬਾਰੀਆ) #gurmukhsinghbaria

Featured