ਸੈਸਕੈਚਵਨ ‘ਚ ਹਮਲਾਵਰਾਂ ‘ਚੋਂ ਇੱਕ ਦੀ ਲਾਸ਼ ਮਿਲੀ 👉ਹਮਲਾਵਰ ਦੀ ਲਾਸ਼ ‘ਤੇ ਕਈ ਜ਼ਖ਼ਮਾਂ ਦੇ ਨਿਸ਼ਾਨ ਮਿਲੇ 👉ਦੂਜੇ ਹਮਲਾਵਰ ਦੀ ਭਾਲ ਵੀ ਜਾਰੀ

ਸੈਸਕੈਚਵਨ ‘ਚ ਮੂਲਨਿਵਾਸੀ ਲੋਕਾਂ ‘ਤੇ ਜਾਨਲੇਵਾ ਹਮਲਾ ਕਰਕੇ 10 ਲੋਕਾਂ ਦੀ ਹੱਤਿਆ ਕਰਨ ਵਾਲੇ ਕਥਿੱਤ ਦੋਸ਼ੀਆਂ ‘ਚੋਂ ਇੱਕ ਦੀ ਲਾਸ਼ ਪੁਲਿਸ ਨੇ ਬਰਾਮਦ ਕਰ ਲਈ ਹੈ । RCMP ਨੇ ਦੱਸਿਆ ਹੈ ਕਿ ਦੋਵੇਂ ਹਮਲਾਵਰ ਜੋ ਕਿ ਸਕੇ ਭਰਾ ਹਨ ‘ਚੋਂ ਇੱਕ ਭਰਾ ਡੇਮਾਈਨ ਦੀ ਲਾਸ਼ ਜੇਮਜ਼ ਸਮਰੱਥ ਕਰੀ ਦੇ ਨੇੜੇ ਜੰਗਲੀ ਘਾਹ ‘ਚੋਂ ਬਰਾਮਦ ਕਰ ਲਈ ਗਈ । ਮ੍ਰਿਤਕ ਦੇ ਸਰੀਰ ‘ਤੇ ਜ਼ਖ਼ਮਾਂ ਦੇ ਨਿਸ਼ਾਨ ਪਾਏ ਹਨ ਜੋ ਪੁਲਿਸ ਅਨੁਸਾਰ ਕਿਸੇ ਹੋਰ ਵਿਅਕਤੀ ਵੱਲੋਂ ਹਮਲਾ ਕਰਨ ਦੀ ਸੂਰਤ ‘ਚ ਆਏ ਹੋ ਸਕਦੇ ਹਨ । ਪੁਲਿਸ ਅਨੁਸਾਰ ਉਕਤ ਕਥਿੱਤ ਦੋਸ਼ੀ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਪਾਇਆ ਗਿਆ ਹੈ । ਉਸਦੇ ਦੂਜੇ ਭਰਾ ਦੀ ਭਾਲ  ਵੀ ਜਾਰੀ  ਹੈ ।
ਉਕਤ ਹਮਲਾਵਰਾਂ ਵੱਲੋਂ ਜ਼ਖ਼ਮੀ ਕੀਤੇ ਗਏ 18 ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ ਜਿਨ੍ਹਾਂ ਦੇ ਨੇੜੇ ਦੇ ਹਸਪਤਾਲ ‘ਚ ਇਲਾਜ਼ ਚੱਲ ਰਿਹਾ ਹੈ ।

(ਗੁਰਮੁੱਖ ਸਿੰਘ ਬਾਰੀਆ)

Featured