ਓਨਟਾਰੀਓ ‘ਚ ਅੰਤਰਰਾਸ਼ਟਰੀ ਸਿੱਖਿਆ ਪ੍ਰਾਪਤ ਨਰਸਾਂ ਨੂੰ ਨੌਕਰੀ ਦਾ ਮਿਲੇਗਾ ਮੌਕਾ 👉ਹਸਪਤਾਲਾਂ ‘ਚ ਨਰਸਾਂ ਦੀ ਘਾਟ ਕਾਰਨ ਸ਼ਰਤਾਂ ‘ਚ ਕੀਤੀ ਨਰਮੀ 👉ਅਰਜੀ ਰਜਿਸਟਰੇਸ਼ਨ ਕਰਕੇ ਪਰੈਕਟਿਸ ਕਰਨ ਦਾ ਦਿੱਤਾ ਜਾਵੇਗਾ ਮੌਕਾ

ਸੂਬੇ ‘ਚ ਨਰਸਾਂ ਦੀ ਬੇਹੱਦ ਘਾਟ ਕਾਰਨ ਓਨਟਾਰੀਓ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅੰਤਰਰਾਸ਼ਟਰੀ ਸਿੱਖਿਆ ਪ੍ਰਾਪਤ ਨਰਸਾਂ ਨੂੰ ਸੌਖੀਆਂ ਸ਼ਰਤਾਂ ‘ਤੇ ਜ਼ਲਦੀ ਭਰਤੀ ਕੀਤਾ ਜਾਵੇਗਾ ਤਾਂ ਜੋ ਹਸਪਤਾਲਾਂ ‘ਚ ਬੰਦ ਪਈਆਂ ਵਾਰਡਾਂ ਨੂੰ ਮੁੜ ਖੋਲਿਆ ਜਾ ਸਕੇ ।
ਇਸ ਉਦੇਸ਼ ਲਈ ਓਨਟਾਰੀਓ ਸਰਕਾਰ ਨੇ ਕਾਲਜ ਕਾਲਜ ਆਫ ਨਰਸਿੰਗ ਓਨਟਾਰੀਓ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ  ।
ਇਸ ਨਵੀਂ ਨੀਤੀ ਤਹਿਤ ਉਨ੍ਹਾਂ ਅੰਤਰਰਾਸ਼ਟਰੀ ਸਿੱਖਿਆ ਪ੍ਰਾਪਤ ਨਰਸਾਂ ਨੂੰ ਆਰਜ਼ੀ ਤੌਰ ‘ਤੇ ਰਜਿਸਟਰਡ ਕਰ ਲਿਆ ਜਾਵੇਗਾ ਜੋ ਨਰਸਿੰਗ ਕਾਲਜ ਓਨਟਾਰੀਓ ਦੀ ਰਜਿਸਟਰੇਸ਼ਨ ਦੀ ਲੰਮੀ ਪ੍ਰਕਿਆ ਦਾ ਸਾਹਮਣਾ ਕਰ ਰਹੀਆਂ
ਹਨ । ਇਨ੍ਹਾਂ ਨਰਸਾਂ ਨੂੰ ਪ੍ਰੈਕਟਿਸ ਕਰਨ ਦਾ
ਆਰਜ਼ੀ ਤੌਰ ‘ਤੇ ਮੌਕਾ ਦਿੱਤਾ ਜਾਵੇਗਾ ਅਤੇ ਇਸ ਸਮੇ ਦਰਮਿਆਨ ਉਹ ਕਨੈਡਾ ਦੀ ਪੜਾਈ ਕਰਕੇ ਨਰਸਿੰਗ ਟੈਸਟ ਪਾਸ ਕਰਨ ਦਾ ਮੌਕਾ ਵੀ ਪ੍ਰਾਪਤ ਕਰ
ਸਕਣਗੀਆਂ। ਇਸਦੇ ਨਾਲ ਹੀ ਓਨਟਾਰੀਓ ਸਰਕਾਰ ਉਸ ਸ਼ਰਤ ਨੂੰ ਵੀ ਖਤਮ ਕਰ ਸਕਦੀ ਹੈ ਜਿਸ ਤਹਿਤ ਕਿਸੇ ਵੀ ਅੰਤਰਰਾਸ਼ਟਰੀ ਸਿੱਖਿਆ ਪ੍ਰਾਪਤ ਨਰਸ ਦੀ ਪੜਾਈ ਜਾਂ ਪ੍ਰੈਕਟਿਸ ਜੇ ਤਿੰਨ ਸਾਲ ਤੋਂ ਪੁਰਾਣੀ ਹੋ ਜਾਂਦੀ ਹੈ ਤਾਂ ਉਸਨੂੰ ਨਰਸਿੰਗ ਰਜਿਸਟਰੇਸ਼ਨ ਲਈ ਇੱਕ ਲੰਮੀ ਅਤੇ ਜਟਿਲ ਪ੍ਰਕਿਰਿਆ ਦਾ ਸਾਹਮਣਾ ਕਰਨਾ ਪੈਂਦਾ ਸੀ ।
। ਦੱਸਣਯੋਗ ਹੈ ਕਰੋਨਾ ਦੇ ਸਮੇਂ ਤੋਂ ਹੀ ਕੰਮ ਦੇ ਬੋਝ ਕਾਰਨ ਬਹੁਤ ਸਾਰੀਆਂ ਨੇ ਆਪਣੀ ਨੌੱਕਰੀ ਛੱਡ ਦਿੱਤੀ ਹੈ ਜਿਸ ਕਾਰਨ ਕਈ ਹਸਪਤਾਲਾਂ ਦੇ ਵਾਰਡ ਬੰਦ ਕਰਨੇ ਪਏ ਹਨ।

(ਗੁਰਮੁੱਖ ਸਿੰਘ ਬਾਰੀਆ)

Featured