ਫੈਡਰਲ ਵਰਕਰਜ਼ ਲਈ ਕੋਵਿਡ-19 ਵੈਕਸੀਨ ਲਾਜ਼ਮੀ ਕਰਨ ਬਾਰੇ ਵਿਚਾਰ ਕਰ ਰਹੇ ਹਨ ਟਰੂਡੋ?

ਫੈਡਰਲ ਵਰਕਰਜ਼ ਲਈ ਕੋਵਿਡ-19 ਵੈਕਸੀਨ ਲਾਜ਼ਮੀ ਕਰਨ ਬਾਰੇ ਵਿਚਾਰ ਕਰ ਰਹੇ ਹਨ ਟਰੂਡੋ?

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਆਖਿਆ ਕਿ ਉਹ ਇਹ ਵਿਚਾਰ ਕਰ ਰਹੇ ਹਨ ਕਿ ਫੈਡਰਲ ਕਰਮਚਾਰੀਆਂ ਲਈ ਕੋਵਿਡ-19 ਵੈਕਸੀਨ ਲਾਜ਼ਮੀ ਕੀਤੀ ਜਾਵੇ ਜਾਂ ਨਹੀਂ।
ਇਸ ਮੌਕੇ ਟਰੂਡੋ ਨਾਲ ਕਿਊਬਿਕ ਦੇ ਪ੍ਰੀਮੀਅਰ ਫਰੈਂਕੌਇਸ ਲੀਗਾਲਟ ਵੀ ਮੌਜੂਦ ਸਨ ਤੇ ਉਨ੍ਹਾਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਵੱਧ ਰਹੇ ਕੋਵਿਡ-19 ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉਨ੍ਹਾਂ ਦੇ ਪ੍ਰੋਵਿੰਸ ਵੱਲੋਂ ਵੈਕਸੀਨ ਪਾਸਪੋਰਟ ਸ਼ੁਰੂ ਕੀਤੇ ਜਾਣਗੇ।ਇਸ ਦੌਰਾਨ ਟਰੂਡੋ ਨੇ ਆਖਿਆ ਕਿ ਉਹ ਵੀ ਇਹ ਵਿਚਾਰ ਵਟਾਂਦਰਾ ਕਰ ਰਹੇ ਹਨ ਕਿ ਫੈਡਰਲ ਕੰਮ ਵਾਲੀਆਂ ਥਾਂਵਾਂ ਜਾਂ ਫੈਡਰਲ ਪੱਧਰ ਉੱਤੇ ਨਿਯੰਤਰਿਤ ਕੀਤੀਆਂ ਜਾਣ ਵਾਲੀਆਂ ਇੰਡਸਟਰੀਜ਼ ਜਿਵੇਂ ਕਿ ਬੈਂਕਿੰਗ, ਰੇਲ, ਏਅਰ ਟਰੈਵਲ ਤੇ ਪਾਰਲੀਆਮੈਂਟ ਵਿੱਚ ਵੈਕਸੀਨੇਸ਼ਨ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ।
ਉਨ੍ਹਾਂ ਆਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਵੈਕਸੀਨੇਸ਼ਨ ਲਵਾ ਕੇ ਆਪਣੇ ਗੁਆਂਢੀਆਂ, ਆਪਣੇ ਪਿਆਰਿਆਂ ਪ੍ਰਤੀ ਆਪਣਾ ਫਰਜ਼ ਨਿਭਾਉਣ ਵਾਲੇ 80 ਫੀ ਸਦੀ ਕੈਨੇਡੀਅਨਜ਼ ਨੂੰ ਜਲਦ ਤੋਂ ਜਲਦ ਨੌਰਮਲ ਜਿ਼ੰਦਗੀ ਦਿੱਤੀ ਜਾ ਸਕੇ। ਜਿਹੜੇ ਲੋਕ ਅਜੇ ਵੀ ਵੈਕਸੀਨ ਲਵਾਉਣ ਵਿੱਚ ਹਿਚਕਿਚਾ ਰਹੇ ਹਨ ਉਨ੍ਹਾਂ ਨੂੰ ਹੁਣ ਵੈਕਸੀਨ ਲਵਾ ਲੈਣੀ ਚਾਹੀਦੀ ਹੈ।ਇਹ ਵੈਕਸੀਨਜ਼ ਸੇਫ ਹਨ ਤੇ ਅਸਰਦਾਰ ਹਨ

Canada