ਅਸਟਰੇਲੀਆ ‘ਚ ਸਿੱਖ ਅਤੇ ਹਿੰਦੂ ਜੱਥੇਬੰਦੀਆਂ ‘ਚ ਵਧਿਆ ਟਕਰਾਅ

ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਨਾਲ ਸਬੰਧਤ ਕੁਝ ਹਿੰਦੂ ਜੱਥੇਬੰਦੀਆ ਨੇ ਆਸਟ੍ਰੇਲੀਆ ਦੀ ਗ੍ਰਹਿ ਮੰਤਰੀ ਕਲੇਰ ਉਨੀਲ (Clare O’Neil) ਤੋਂ ਮੰਗ ਕੀਤੀ ਹੈ ਕਿ ਆਸਟ੍ਰੇਲੀਆ ਚ ਸਿੱਖਾ ਲਈ ਜਨਤਕ ਥਾਵਾਂ ਉਪਰ ਕ੍ਰਿਪਾਨ (ਹਥਿਆਰ) ਲਿਜਾਣ ਅਤੇ ਪਹਿਨਣ ਉਤੇ ਪਾਬੰਦੀ ਲਗਾਈ ਜਾਵੇ ਅਤੇ ਟੈਂਪਰੇਰੀ ਵੀਜੇ ਤੇ ਰਹਿ ਰਹੇ ਨਿਹੰਗ ਸਿੱਖਾ ਨੂੰ ਵਾਪਸ ਆਸਟ੍ਰੇਲੀਆ ਤੋਂ ਭਾਰਤ ਡਿਪੋਰਟ ਕੀਤਾ ਜਾਵੇ। ਇਸਤੋਂ ਇਲਾਵਾ ਸਿੱਖ ਧਾਰਮਿਕ ਸਥਾਨਾ ਤੇ ਵੀ ਨਜ਼ਰ ਰੱਖਣ ਦੀ ਮੰਗ ਕੀਤੀ ਗਈ ਹੈ ਤੇ ਨਾਲ ਹੀ ਪਿਛਲੇ ਦਿਨੀਂ ਖਾਲਿਸਤਾਨ ਰੈਫ਼ਰੰਡਮ ਦੇ ਹਮਾਇਤੀਆਂ ਅਤੇ ਵਿਰੋਧੀਆ ਚ ਹੋਈ ਝੜਪ ਨਾਲ ਸਬੰਧਤ ਮਸਲੇ ਚ ਇਨਸਾਫ ਕਰਨ ਦੀ ਮੰਗ ਕੀਤੀ ਗਈ ਹੈ। ਦੱਸਣਯੋਗ ਹੈ ਕਿ ਕੈਨੇਡਾ ਚ ਵੀ ਕੁੱਝ ਹਿੰਦੂ ਜੱਥੇਬੰਦੀਆ ਇਹੋ ਜਿਹੀਆ ਹੀ ਮੰਗਾ ਕਰ ਰਹੀਆ ਹਨ ਤੇ ਜਿਸ ਬਾਬਤ ਕੈਨੇਡਾ ਤੋਂ ਲਿਬਰਲ ਮੈਂਬਰ ਪਾਰਲੀਮੈਂਟ ਚੰਦਰ ਆਰੀਆ ਨੇ ਕੈਨੇਡੀਅਨ ਪਾਰਲੀਮੈਂਟ ਚ ਇਸ ਸਬੰਧੀ ਸਰਕਾਰ ਅੱਗੇ ਕੁੱਝ ਸਵਾਲ ਵੀ ਰੱਖੇ ਸਨ। ਇਹ ਵੀ ਦੱਸਣਾ ਬਣਦਾ ਹੈ ਕਿ ਕੈਨੇਡੀਅਨ ਸਿੱਖ ਮੈਂਬਰ ਪਾਰਲੀਮੈਂਟ ਨੇ ਹਾਲੇ ਤੱਕ ਇਸ ਮਸਲੇ ਤੇ ਕਿਸੇ ਵੀ ਤਰਾਂ ਦੀ ਕੋਈ ਵੀ ਟਿੱਪਣੀ ਨਹੀ ਕੀਤੀ ਹੈ ਪਰ ਦੋਵਾਂ ਭਾਈਚਾਰਿਆਂ ਨਾਲ ਸਬੰਧਤ ਸੁਹਿਰਦ ਲੋਕ ਜਰੂਰ ਚਾਹੁੰਦੇ ਹਨ ਕਿ ਵਿਦੇਸ਼ਾ ਚ ਇਹੋ ਜਿਹੇ ਟਕਰਾਅ ਰੋਕਣ ਬਾਬਤ ਕੌਸ਼ਿਸ਼ਾ ਜਰੂਰ ਕੀਤੀਆ ਜਾਣੀਆ ਚਾਹੀਦੀਆਂ ਹਨ।

ਧੰਨਵਾਦ ਸਹਿਤ

 

ਕੁਲਤਰਨ ਸਿੰਘ ਪਧਿਆਣਾ