ਕੁਝ ਦਿਨ ਪਹਿਲਾਂ ਹੀ ਵਿਦਿਆਰਥੀ ਵੀਜ਼ਾ ‘ਤੇ ਕੈਨੇਡਾ ਆਈ ਖੁਸ਼ਨੀਤ ਕੌਰ ਵੱਲੋੰ ਭੇਦਭਰੀ ਹਾਲਤ ‘ਚ ਖੁਦਕੁਸ਼ੀ ਕਰਨ ਦੀ ਦੁੱਖਦਾਈ ਖ਼ਬਰ ਮਿਲੀ ਹੈ । ਖੁਸ਼ਨੀਤ ਭਾਰਤ ਦੇ ਸੂਬੇ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸੀ । ਦੱਸਣਯੋਗ ਹੈ ਕਿ ਪਿੱਛਲੇ ਕੁਝ ਅਰਸੇ ‘ਚ ਹੀ ਕੈਨੇਡਾ ‘ਚ ਮੌਤ ਦਾ ਸ਼ਿਕਾਰ ਹੋਣ ਵਾਲੇ ਉਹ ਨੌਜਵਾਨ ਲੜਕੇ -ਲੜਕੀਆਂ ਹਨ ਜੋ ਕੁਝ ਦਿਨ ਪਹਿਲਾਂ ਹੀ ਕੈਨੇਡਾ ਪਹੁੰਚੇ ਹੁੰਦੇ ਹਨ। ਇਸ ਦਾ ਮੁੱਖ ਕਾਰਨ ਉਨ੍ਹਾਂ ਵੱਲੋਂ ਬਗਾਨੇ ਮੁਲਖ ਦੇ ਮਹੌਲ ਨੂੰ ਸਮਝ ਨਾ ਪਾਉਣਾ ਅਤੇ ਡਿਪ੍ਰੈਸ਼ਨ ਦਾ ਸ਼ਿਕਾਰ ਹੋਣਾ ਹੈ ।
ਵਿਦਿਆਰਥੀਆਂ ਪਾਸੋਂ ਮੋਟੀਆਂ ਫੀਸਾਂ ਵਸੂਲ ਕਿ ਇਸ ਸਚਾਈ ਨੂੰ ਅੱਖੋਂ ਪਰੋਖੇ ਕਰਨ ਵਾਲੀ ਸਰਕਾਰ ਅਤੇ ਸਾਡੇ ਨੁਮਾਇੰਦਿਆਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮਾਨਸਿਕ ਸਮੱਰਪਣ ਕੇਂਦਰ ਖੋਲ੍ਹੇ ਜਾਣ ਜਿਥੇ ਇਨ੍ਹਾਂ ਨੂੰ ਮੁੱਢਲੀ ਗਾਈਡੈਂਸ ਅਤੇ ਸਹਾਇਤਾ ਮਿਲ ਸਕੇ ।
(ਗੁਰਮੁੱਖ ਸਿੰਘ ਬਾਰੀਆ)