ਲਗਾਤਾਰ ਵੱਧ ਰਿਹਾ ਹੈ ਕੈਨੇਡਾ-ਅਮਰੀਕਾ ਸਰਹੱਦ ‘ਤੇ ਗੈਰ ਕਨੂੰਨੀ ਪ੍ਰਵਾਸੀਆਂ ਦਾ ਸਿਲਸਿਲਾ
👉VERMONT ਬਾਰਡਰ ‘ਤੇ 8 ਮਹੀਨੇ ਦੇ ਬੱਚੇ ਸਮੇਤ ਸਰਹੱਦ ਪਾਰ ਕਰਦਾ ਚਿੱਲੀ ਪਰਿਵਾਰ ਗ੍ਰਿਫ਼ਤਾਰ
👉ਪਿਛਲੇ ਸਾਲ ਇੱਕ ਗੁਜਰਾਤੀ ਪਰਿਵਾਰ ਦੀਆਂ ਸਰਹੱਦ ਤੋਂ ਮਿਲੀਆਂ ਸੀ ਲਾਸ਼ਾਂ
👉2022 ‘ਚ 42,000 ਲੋਕਾਂ ਨੇ ਬਾਰਡਰ ਪਾਰ ਕੀਤਾ
ਅਮਰੀਕਾ ਦੀ ਬਾਰਡਰ ਸੁਰੱਖਿਆ ਏਜੰਸੀ ਨੇ ਇੱਕ ਅਜਿਹੇ ਚਿਲੀਅਨ ਪਰਿਵਾਰ ਦੀ ਤਸਵੀਰ ਜਾਰੀ ਕੀਤੀ ਹੈ ਜੋ ਆਪਣੇ 8 ਮਹੀਨੇ ਅਤੇ ਦੋ ਸਾਲ ਦੇ ਬੱਚਿਆਂ ਨਾਲ VERMONT ਬਾਰਡਰ ਤੋਂ ਕੈਨੇਡਾ ਤੋਂ ਅਮਰੀਕਾ ਗੈਰਕਾਨੂੰਨੀ ਤੌਰ ‘ਤੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ । ਦੱਸਣਯੋਗ ਹੈ ਕਿ ਇਨ੍ਹਾਂ ਦਿਨਾਂ ‘ਚ ਉੱਤਰੀ ਅਮਰੀਕਾ ਦੇ ਸਰਹੱਦੀ ਇਲਾਕਿਆਂ ‘ਚ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਪਾਰਾ ਵੀ 0 ਡਿਗਰੀ ਤੋਂ ਹੇਠਾਂ ਰਹਿੰਦਾ ਹੈ। ਇਹਨਾਂ ਲੋਕਾਂ ਨੂੰ ਗੈਰ ਕਨੂੰਨੀ ਢੰਗ ਨਾਲ ਸਰਹੱਦ ਪਾਰ ਕਰਾਉਣ ਵਾਲੇ ਫਰਜ਼ੀ ਏਜੰਟ ਅਕਸਰ ਫਰੀਜ਼ ਮੌਸਮ ਨੂੰ ਚੁਣਦੇ ਹਨ। ਇਹ ਸਭ ਕੁਝ ਜਾਣਦੇ ਹੋਏ ਵੀ ਕਿ ਸਰਹੱਦ ‘ਤੇ ਅਜਿਹੇ ਮੌਸਮ ‘ਚ ਕਿਸੇ ਵੀ ਮਨੁੱਖ ਅਤੇ ਖਾਸ ਕਰਕੇ ਬੱਚਿਆਂ ਦਾ ਬਚ ਪਾਉਣਾ ਮੁਸ਼ਕਿਲ ਹੈ ,ਪਰ ਫਿਰ ਵੀ ਅਜਿਹੇ ਏਜੰਟ ਨਵੇਂ ਪ੍ਰਵਾਸੀਆਂ ਨੂੰ ਮੌਤ ਦੇ ਮੂੰਹ ‘ਚ ਧਕੇਲ ਦਿੰਦੇ ਹਨ ।
ਸੁਰੱਖਿਆ ਏਜੰਸੀ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਕੇਵਲ 2022 ‘ਚ ਹੀ ਅਕਤੂਬਰ ਤੋਂ ਲੈ ਕਿ ਦਸੰਬਰ ਤੱਕ ਕੈਨੇਡਾ ਤੋਂ ਅਮਰੀਕਾ ‘ਚ ਦਾਖਲ ਹੋਣ ਵਾਲੇ ਅਜਿਹੇ ਲੋਕਾਂ ਦੀ ਗਿਣਤੀ 16,000 ਤੋਂ ਵੱਧ ਕਿ 42,000 ਪੁੱਜ ਗਈ ਹੈ । ਇਹਨਾਂ ‘ਚ ਕੁਝ ਲੋਕ ਅਜਿਹੇ ਵੀ ਹਨ ਜੋ ਮੈਕਸੀਕੋ ਤੋਂ ਨਾਗਰਿਕਤਾ ਲੈਣ ਤੋਂ ਬਾਅਦ ਇਁਕ ਪਾਸੇ ਦੀ ਟਿਕਟ ਲੈ ਕਿ ਕੈਨੇਡਾ ਆਉਂਦੇ ਹਨ ਅਤੇ ਇਥੋਂ ਮੁੜ ਪੈਦਲ ਅਮਰੀਕਾ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ ।
ਅਮਰੀਕਾ ਦੀ ਸੁਰੱਖਿਆ ਏਜੰਸੀ ਨੇ ਜਿਸ ਪਰਿਵਾਰ ਨੂੰ ਬਾਰਡਰ ‘ਤੇ ਰੋਕਿਆ ਗਿਆ, ਉਨ੍ਹਾਂ ਦਾ ਕਹਿਣਾ ਸੀ ਕਿ ਇੱਕ ਹਜ਼ਾਰ ਅਮਰੀਕੀ ਡਾਲਰ ਕਿਸੇ ਦਲਾਲ ਨੂੰ ਬਾਰਡਰ ਪਾਰ ਕਰਾਉਣ ਦਾ ਪਹਿਲਾਂ ਦਿੱਤਾ ਅਤੇ ਬਾਕੀ ਕੁਝ ਬਕਾਇਆ ਰਕਮ ਬਾਰਡਰ ਟੱਪ ਕਿ ਦੇਣੀ ਸੀ ।
ਇਹ ਵੀ ਜ਼ਿਕਰਯੋਗ ਹੈ ਕਿ ਬੀਤੇ ਸਾਲ ਸਰਦੀਆਂ ‘ਚ ਹੀ ਇੱਕ ਭਾਰਤੀ ਪਰਿਵਾਰ ਦੀਆਂ ਇਸ ਤਰੀਕੇ ਨਾਲ ਬਾਰਡਰ ਪਾਰ ਕਰਦਿਆਂ ਠੰਡ ‘ਚ ਮਾਰੇ ਜਾਣ ਤੋਂ ਬਾਅਦ ਲਾਸ਼ਾਂ ਬਰਾਮਦ ਹੋਈਆਂ ਸਨ , ਜਿਸ ਦੋ ਬੱਚੇ ਵੀ ਸ਼ਾਮਿਲ ਸਨ ।
(ਗੁਰਮੁੱਖ ਸਿੰਘ ਬਾਰੀਆ)