ਬਰੈਂਪਟਨ ‘ਚ ਘਰ ਦਾ ਦਰਵਾਜ਼ਾ ਤੋੜ ਕਿ ਕਿਵੇਂ ਮਚਾਇਆ ਹੜਕੰਪ

👉ਦਿਓਲ ਪਰਿਵਾਰ ਦੀ 911 ਕਾਲ ਹੋਲਡ ‘ਤੇ ਕਿਉਂ ਪਈ?
ਬੀਤੇ ਦਿਨੀਂ ਬਰੈਂਪਟਨ ਦੇ 410 ਅਤੇ ਵਿਲੀਅਮ ਦੇ ਇਲਾਕੇ ‘ਚ ਇੱਕ ਪੰਜਾਬੀ ਪਰਿਵਾਰ ਦੇ ਘਰ ‘ਚ ਤੜ੍ਹਕਸਾਰ ਚੋਰਾਂ ਦੇ ਟੋਲੇ ਨੇ ਐਸਾ ਹੜਕੰਪ ਮਚਾਇਆ ਕਿ ਪਰਿਵਾਰ ਮੈਂਬਰ.ਹਾਲੇ ਤੱਕ ਵੀ ਸਹਿਮ ‘ਚ ਹਨ । ਇਸ ਤੋਂ ਅਹਿਮ ਗੱਲ ਇਹ ਹੈ ਕਿ ਲੁੱਟਖੋਹ ਦੀ ਵਾਰਦਾਤ ਦੇ ਦੌਰਾਨ ਹੀ ਪਰਿਵਾਰ ਦੇ ਮੈਂਬਰਾਨੇ ਜੋ 911 ਕਾਲ ਕੀਤੀ ਉਹ ਹੋਲਡ ‘ਤੇ ਕਿਉਂ ਪਾ ਦਿੱਤੀ ਗਈ ?
ਜਾਣਕਾਰੀ ਅਨੁਸਾਰ ਬੀਤੀ ਜੁਲਾਈ ‘ਚ ਦਿਓਲ ਪਰਿਵਾਰ ਦੇ ਘਰ ਤੜ੍ਹਕਸਾਰ 3.30 am ‘ਤੇ ਪੰਜ ਚੋਰਾਂ ਦਾ ਟੋਲਾ ਆਇਆ ਅਤੇ ਸਾਰੇ ਘਰ ‘ਚ ਤਰਥੱਲੀ ਮਚਾ ਦਿੱਤੀ । ਉਨ੍ਹਾਂ ਨੇ ਘਰ ਦਾ ਮੁੱਖ ਦਰਵਾਜ਼ਾ ਤੋੜ ਕਿ ਘਰ ‘ਚ ਦਾਖਿਲ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਐਨਾ ਭੈਭੀਤ ਕਰ ਦਿੱਤਾ ਕਿ ਉਹ ਸਮਝ ਨਹੀਂ ਪਾ ਰਹੇ ਸੀ ਕਿ ਉਹ ਸੁਰੱਖਿਅਤਾ ਲਈ ਕਈ ਕੀਤਾ ਜਾਵੇ ।
ਜਦੋਂ ਇੱਕ ਕਮਰੇ ‘ਚ ਮੌਜੂਦ ਬਜ਼ੁਰਗ ਔਰਤ ਵੱਲੋਂ 911 ਕਾਲ ਕੀਤੀ ਗਈ ਤਾਂ ਇਹ ਕਾਲ ਹੋਲਡ ‘ਤੇ ਪਾ ਦਿੱਤੀ ਗਈ। ਜਦੋਂ ਚੋਰ ਵਾਰਦਾਤ ਕਰਨ ਤੋਂ ਬਾਅਦ ਚਲੇ ਗਏ ਤਾਂ.10 ਮਿੰਟ 911 ਦਾ ਜਵਾਬ ਆਇਆ।
ਪਰਿਵਾਰ ਦਾ ਇਤਰਾਜ਼ ਹੈ ਕਿ ਉਨ੍ਹਾਂ ਦੀ ਕਾਲ ਨੂੰ ਸੁਣਨ ‘ਚ ਦੇਰੀ ਕਿਉਂ ਕੀਤੀ ਗਈ?
ਇਸ ਸਬੰਧੀ ਪੀਲ ਪੁਲਿਸ ਨੇ ਆਪਣਾ ਪੱਖ ਜਾਰੀ ਤ ਕਿਹਾ ਕਿ ਐੰਮਰਜੈੰਸੀ ਕਾਲਾਂ ਸੁਣਨ ‘ਚ ਦੇਰੀ 911 ‘ਤੇ ਗੈਰ ਐਂਮਰਜੈੰਸੀ ਕਾਲਾਂ ਦਾ ਵੱਡੀ ਗਿਣਤੀ ‘ਚ ਆਉਣਾ ਹੈ ।

(ਗੁਰਮੁੱਖ ਸਿੰਘ ਬਾਰੀਆ)