ਦੋਵਾਂ ਬੱਚਿਆਂ ਨੂੰ ਨਸ਼ੇ ‘ਚ ਗਵਾੳਣ ਤੋਂ ਬਾਅਦ ਦੂਜਿਆਂ ਨੂੰ ਕੀ ਸੁਨੇਹਾ ਦਿੰਦੀ ਹੈ ਬਦਨਸੀਬ ਮਾਂ

ਆਪਣੇ ਬੱਚਿਆਂ ਨੂੰ ਗਵਾੳਣ ਤੋਂ ਬਾਅਦ ਅੱਜ ਕ੍ਰਿਸਟਾਈਨ ਪੈਡਰਿਕ ਕੋਲ ਜ਼ਿੰਦਗੀ ‘ਚ ਕੁਝ ਨਹੀਂ ਬਚਿਆ,  ਜਿਸ ਦੇ ਸਹਾਰੇ ਉਹ ਜ਼ਿੰਦਗੀ ਨੂੰ ਸਹਾਰਾ ਦੇ ਸਕੇ । ਉਸਦੇ ਦੋਵੇਂ ਪੁੱਤਰ ਅੱਲੜ੍ਹ ਉਮਰੇ ਹੀ ਨਸ਼ਿਆਂ ਦੀ ਓਵਰਡੋਜ਼ ਨਾਲ ਮਾਰੇ ਜਾਣ ਤੋਂ ਬਾਅਦ ਕ੍ਰਿਸਟਾਈਨ ਕੋਲ ਜੇ ਬਾਕੀ ਬਚਿਆ ਹੈ ਤਾਂ ਉਹ ਇੱਕ ਸੁਨੇਹਾ ਹੈ ਜੋ ਉਹ ਬਾਕੀ ਬੱਚਿਆਂ ਦੀਆਂ ਮਾਵਾਂ ਨੂੰ ਦੇਣਾ ਚਾਹੁੰਦੀ ਹੈ ।
ਉਸਦਾ ਪਹਿਲਾ ਪੁੱਤਰ ਆਸਟਿਨ 2013 ‘ਚ ਨਸ਼ੇ ਦੀਆਂ ਜ਼ਿਆਦਾ ਗੋਲੀਆਂ ਖਾ ਜਾਣ ਕਾਰਨ ਮਾਰਿਆ ਗਿਆ। ਹਾਲਾਂ ਕਿ ਉਸ ਨੂੰ ਇਸ ਗੱਲ ਲਈ ਉਕਸਾਇਆ ਗਿਆ ਜਦੋਂ ਕਿ ਦੂਜਾ ਪੁੱਤਰ ਵੀ ਕਰਟ ਵੀ ਜਨਵਰੀ 3 2022 ਨੂੰ ਨਸ਼ਿਆਂ ਦੀ
ਓਵਰਡੋਜ਼ ਨਾਲ ਮਾਰਿਆ ਗਿਆ ।
ਹੁਣ ਕ੍ਰਿਸਟਾਈਨ ਨੇ ਵੱਖ ਵੱਖ ਮੌਕਿਆਂ ‘ਤੇ ਜਾ ਕਿ ਬੱਚਿਆਂ ਨੂੰ ਚੇਤਨ ਕਰਨਾ ਸ਼ੁਰੂ ਕੀਤਾ ਹੈ ਕਿ ਉਹ ਅਲਾਮਤ ਤੋਂ ਪੱਲਾ ਬਚਾ ਕਿ ਰੱਖਣ । ਮਾਪਿਆਂ ਨੂੰ ਵੱਖਰੀ ਭਾਵੁਕ ਅਪੀਲ ਕਰਦੀ ਹੈ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਜੋ ਕੁਝ ਕਰ ਸਕਦੈ ਹਨ, ਕਰਨ
(ਗੁਰਮੁੱਖ ਸਿੰਘ ਬਾਰੀਆ)