ਭਾਰਤ ਦੀ ਕੌਮੀ ਜਾਂਚ ਏਜੰਸੀ (NIA) ਨੇ 19 ਖਾਲਿਸਤਾਨ ਦੀ ਵਿਚਾਰਧਾਰਾ ਵਾਲੇ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ ਜਿਨ੍ਹਾਂ ਦੀ UAPA ਐਕਟ ਤਹਿਤ ਪੰਜਾਬ ‘ਚ ਜ਼ਾਇਦਾਦ ਜ਼ਬਤ ਕੀਤੀ ਜਾਣੀ ਹੈ । ਇਹ ਫੈਸਲਾ ਉਸ ਵਕਤ ਆਇਆ ਹੈ ਜਦੋਂ ਕੈਨੇਡਾ ਅਤੇ ਭਾਰਤ ‘ਚ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ‘ਤੇ ਤਿੱਖਾ ਵਿਵਾਦ ਚੱਲ ਰਿਹਾ ਹੈ । ਇਸ ਸਮੇਂ ਦੌਰਾਨ ਹੀ ਅੰਤਰਰਸ਼ਟਰੀ ਮੀਡੀਆ ਨੇ ਖਾਲਿਸਤਾਨ ਦੀ ਵਿਚਾਰਧਾਰਾ ਬਾਰੇ ਕਾਫੀ ਕੁਝ ਛਾਪਿਆ ਹੈ ।
