ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਦਾ ਪਿੱਛਾ ਨਹੀਂ ਛੱਡਿਆ ਗਰੀਨ ਬੈਲਟ ਵਿਵਾਦ

ਓਨਟਾਰੀਓ ਦੀ ਫੋਰਡ ਸਰਕਾਰ ਨੇ ਭਾਵੇਂ ਵਿਵਾਦਤ Green Belt Land Swap ਪ੍ਰੋਜੈਕਟ ਰੱਦ ਕਰ ਦਿੱਤਾ ਹੈ ਪਰ ਇਹ ਵਿਵਾਦ ਹਾਲੇ ਪ੍ਰੀਮੀਅਰ ਡੱਗ ਫੋਰਡ ਅਤੇ ਉਸਦੀ ਸਰਕਾਰ ਦਾ ਪਿੱਛਾ ਨਹੀਂ ਛੱਡ ਰਿਹਾ ।

ਦਰਅਸਲ ਇੱਕ ਸੀਨੀਅਰ ਹਾਊਸਿੰਗ ਅਧਿਕਾਰੀ ਅਤੇ ਦੋ ਕੈਬਨਿਟ ਮੰਤਰੀਆਂ ਦੀ ਬਲੀ ਦੇਣ ਤੋਂ ਬਾਅਦ ਵੀ ਫੋਰਡ ਸਰਕਾਰ ਹਾਲੇ ਗਰੀਨ ਬੈਲਟ ਵਿਵਾਦ ਦੇ ਪ੍ਰਛਾਵੇਂ ‘ਚੋਂ ਬਾਹਰ ਨਹੀਂ ਆ ਪਾ ਰਹੀ । ਫੋਰਡ ਸਰਕਾਰ ਨੇ 8.28 ਬਿਲੀਅਨ ਡਾਲਰ ਦੇ ਇਸ ਪ੍ਰੋਜੈਕਟ ਨੂੰ ਹੁਣ ਰੱਦ ਕਰ ਚੁੱਕੀ ਹੈ ।

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੇ ਬਹੁਤ ਹੀ ਕਰੀਬੀ ਅਧਿਕਾਰੀ ਆਮਿਨ ਮਸੌਦੀ ਜੋ ਕਿ ਪਿੱਛਲੇ ਸਾਲ ਪੀ.ਸੀ. ਸਰਕਾਰ ਨਾਲ ਹੋਏ ਹੋਏ ਸਮਝੌਤੇ ਤਹਿਤ ਸੰਚਾਰ ਦੀਆਂ ਸੇਵਾਵਾਂ ਦਿੰਦੇ ਸਨ , ਦੀ ਵੀ ਇਸ ਮਾਮਲੇ ‘ਚ ਵਿਵਾਦਤ ਭੂਮਿਕਾ ਦੱਸੀ ਜਾਂਦੀ ਹੈ। ਦੱਸਣਯੋਗ ਹੈ ਕਿ 2020 ‘ਚ ਉਕਤ ਅਧਿਕਾਰੀ ਓਨਟਾਰੀਓ ਦੇ ਕੈਬਨਿਟ ਮੰਤਰੀ ਖਾਲਿਦ ਰਸ਼ੀਦ ਅਤੇ ਜੇ ਟਰੁਸ਼ਡੈਲ ਨਾਲ ਅਮਰੀਕਾ ‘ਚ ਲਾਵਗਾਸ ਸ਼ਹਿਰ ‘ਚ ਇੱਕ ਟਰਿੱਪ ‘ਤੇ ਗਏ ਸਨ ਜਿਥੇ ਇਹਨਾਂ ਦਾ ਰਾਬਤਾ ਸੁਨੇਹੇ ਰਾਂਹੀ ਮੰਨੇ ਪ੍ਰਮੰਨੇ ਡਿਵੈਲਪਰ ਸ਼ਕੀਰ ਰਹਿਮਾਤੁੱਲਾ ਨਾਲ ਹੋ ਹੋਇਆ। ਜੋ ਕਿ ਗਰੀਨ ਬੈਲਟ ‘ਚ ‘ਚ ਜਮੀਨਾਂ ਦੇ ਮਾਲਕ ਦੱਸਿਆ ਜਾਂਦਾ ਹੈ

। ਕਿਹਾ ਜਾਂਦਾ ਹੈ ਕਿ ਇਹ ਸਾਰਾ ਰਾਬਤਾ ਕਰਾਉਣ ‘ਚ ਪ੍ਰੀਮੀਅਰ ਦੇ ਉਕਤ ਅਧਿਕਾਰੀ ਨੇ ਅਹਿਮ ਭੂਮਿਕਾ ਨਿਭਾਈ ਹੈ।

(ਗੁਰਮੁੱਖ ਸਿੰਘ ਬਾਰੀਆ)