ਮਾਰਖਮ ਪਬਲਿਕ ਲਾਇਬ੍ਰੇਰੀ ਦੀ ਮੁੱਖੀ ਨੇ ਮੁਆਫ਼ੀ ਮੰਗੀ

ਮਾਰਖਮ ਪਬਲਿਕ ਲਾਇਬ੍ਰੇਰੀ ਦੀ ਮੁੱਖੀ ਨੇ ਮੁਆਫ਼ੀ ਮੰਗੀ

 👉ਮਾਮਲਾ ਇਸਲਾਮਿਕ ਵਿਰਾਸਤੀ ਮਹੀਨੇ ਪ੍ਰਤੀ ਈਮੇਲ ਕਰਨ ਦਾ

ਮਾਰਖਮ ਪਬਲਿਕ ਲਾਇਬ੍ਰੇਰੀ ਦੀ ਮੁੱਖੀ ਨੂੰ ਇਸ ਗੱਲ ਦੀ ਮੁਆਫ਼ੀ ਮੰਗਣੀ ਪਈ ਹੈ ਕਿ ਲਾਇਬ੍ਰੇਰੀ ਦੀ ਮੈਨੇਜਰ ਨੇ ਇੱਕ ਈਮੇਲ ਕਰਕੇ ਆਪਣੇ ਸਟਾਫ ਨੂੰ ਹਦਾਇਤ ਕਰ ਦਿੱਤੀ ਕਿ ਇਜ਼ਰਾਈਲ-ਫਲਸਤੀਨ ਦੇ ਤਣਾਅ ਕਾਰਨ ਇਸਲਾਮਿਕ ਵਿਰਾਸਤ ਮਹੀਨੇ ਨੂੰ ਜ਼ਿਆਦਾ ਉਤਸ਼ਾਹਿਤ ਨਾ ਕੀਤਾ ਜਾਵੇ । ਇਸਲਾਮਿਕ ਵਿਰਾਸਤ ਸੰਬੰਧੀ ਕਿਤਾਬਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਨਾ ਲਗਾਉਣ ਦੀ ਗੱਲ ਕੀਤੀ ਗਈ।

ਮੀਡੀਆ ‘ਚ ਇਹ ਗੱਲ ਸਾਹਮਣੇ ਆਉਣ ‘ਤੇ ਲਾਇਬ੍ਰੇਰੀ ਦੀ C.E.O ਨੇ ਮੁਆਫ਼ੀ ਮੰਗਦਿਆਂ ਕਿਹਾ ਹੈ ਕਿ ਲਾਇਬ੍ਰੇਰੀ ਦਾ ਪਲੇਟਫਾਰਮ ਸਭ ਧਰਮਾਂ ਲਈ ਸਾਂਝਾ ਹੈ ਅਤੇ ਅਜਿਹੇ ਕਿਸੇ ਵੀ ਵਿਤਕਰੇ ਦੀ ਨੀਤੀ ਦਾ ਅਸੀਂ ਸਮੱਰਥਨ ਨਹੀਂ ਕਰਦੇ ।

(ਗੁਰਮੁੱਖ ਸਿੰਘ ਬਾਰੀਆ)